CANADIAN DOABA TIMES : ਮਾਰਕਫੈੱਡ ਵਿਭਾਗ ਵਲੋਂ ਜ਼ਿਲੇ ਅੰਦਰ ਘਰੇਲੂ ਵਰਤੋਂ ਵਾਲੀਆਂ ਵਸਤਾਂ ਦੀ ਕੀਤੀ ਜਾਵੇਗੀ ਸਪਲਾਈ-ਡਿਪਟੀ ਕਮਿਸ਼ਨਰ  ਮੁਹੰਮਦ ਇਸ਼ਫਾਕ 

ਮਾਰਕਫੈੱਡ ਵਿਭਾਗ ਵਲੋਂ ਜ਼ਿਲੇ ਅੰਦਰ ਘਰੇਲੂ ਵਰਤੋਂ ਵਾਲੀਆਂ ਵਸਤਾਂ ਦੀ ਕੀਤੀ ਜਾਵੇਗੀ ਸਪਲਾਈ-ਡਿਪਟੀ ਕਮਿਸ਼ਨਰ
ਜ਼ਿਲਾ ਪ੍ਰਸ਼ਾਸਨ ਕਰਫਿਊ ਦੋਰਾਨ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇਣ ਲਈ ਵਚਨਬੱਧ
ਗੁਰਦਾਸਪੁਰ, 27 ਮਾਰਚ ( ਅਸ਼ਵਨੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਵਾਸੀਆਂ ਨੂੰ ਘਰੇਲੂ ਜਰੂਰੀ ਵਸਤਾਂ ਦੀ ਸਪਲਾਈ ਨਿਰਵਿਘਨ ਬਣਾਉਣ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਜਰੂਰੀ ਵਸਤਾਂ ਦੀ ਸਪਲਾਈ ਨੂੰ ਹੋਰ ਤੇਜਗਤੀ ਪ੍ਰਦਾਨ ਕਰਦਿਆਂ ਮਾਰਕਫੈੱਡ ਵਿਭਾਗ ਵਲੋਂ ਕੱਲ• ਸਵੇਰ ਤੋਂ ਘਰ-ਘਰ ਜਾ ਕੇ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਸਬੰਧੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਰਕਫੈੱਡ ਵਲੋਂ ਲੋਕਾਂ ਨੂੰ ਦਾਲਾਂ, ਘਿਊ, ਲੂਣ, ਮਸਾਲੇ ਤੇ ਤੇਲ ਆਦਿ ਵਸਤਾਂ ਘਰ-ਘਰ ਜਾ ਕੇ ਵਾਜਬ ਰੇਟਾਂ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਕਰਫਿਊ ਦੌਰਾਨ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇਸ ਸਬੰਧੀ ਮਾਰਕਫੈੱਡ ਵਿਭਾਗ ਦੇ ਮਾਰਕਿੰਟਗ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਮਾਰਕਫੈੱਡ ਦੀਆਂ ਘਰੇਲੂ ਵਸਤਾਂ ਵਾਜਬ ਰੇਟਾਂ ‘ਤੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਵਸਤਾਂ ਦੀ ਸਪਲਾਈ ਵਿਚ ਕੋਈ ਢਿੱਲਮੱਠ ਨਹੀਂ ਵਰਤੀ ਜਾਵੇਗੀ ਤੇ ਸਪਲਾਈ ਨਿਰੰਤਰ ਜਾਰੀ ਰਹੇਗੀ। ਉਨਾਂ ਦੱਸਿਆ ਕਿ ਜਿਲੇ ਦੇ ਸਾਰੇ ਬਲਾਕ ਧਾਰੀਵਾਲ , ਦੋਰਾਂਗਲਾ, ਕਾਹਨੂੰਵਾਨ, ਕਲਾਨੋਰ, ਗੁਰਦਾਸਪੁਰ ਅਤੇ  ਕਾਦੀਆਂ ਆਦਿ ਦੇ ਖੇਤਰ ਖਾਸਕਰਕੇ ਪੇਂਡੂ ਇਲਾਕੇ ਵਿਚ ਸਵੇਰ ਤੋਂ ਗੱਡੀਆਂ ਭੇਜੀਆਂ ਜਾਣਗੀਆਂ, ਜਿਸ ਸਬੰਧੀ ਸਾਰੀ ਤਿਆਰੀ ਮੁਕੰਮਲ ਕਰ ਲਈਆਂ ਗਈਆਂ ਹਨ। ਸਵੇਰ ਤੋਂ ਲੈ ਕੇ ਸ਼ਾਮ ਤਕ ਲੋਕਾਂ ਨੂੰ ਘਰੇਲੂ ਵਰਤੋਂ ਵਾਲੀਆਂ ਵਸਤਾਂ ਦੀ ਸਪਲਾਈ ਕੀਤੀ ਜਾਵੇਗੀ ।

Related posts

Leave a Reply