CANADIAN DOABA TIMES : ਲੋਕਾਂ ਨੂੰ ਰੋਕਣ ਦੀ ਬਜਾਏ ਸਥਾਨਕ ਪੁਲਸ ਦੇ ਨਵੇਂ ਆਏ ਇੰਸਪੈਕਟਰ ਬਲਵਿੰਦਰ ਸਿੰਘ ਨੇ ਸਥਾਨਕ ਪੱਤਰਕਾਰਾਂ ਉੱਪਰ ਹੀ ਆਪਣੀ ਥਾਣੇਦਾਰੀ ਵਿਖਾਉਣੀ ਸ਼ੁਰੂ ਕਰ ਦਿੱਤੀ

ਨਵੇਂ ਆਏ ਥਾਣੇਦਾਰ ਨੇ ਪੱਤਰਕਾਰਾਂ ਤੇ ਬੰਦ ਦੀ ਜਮਾਈ ਧੌਂਸ
> ਪੱਤਰਕਾਰ ਭਾਈਚਾਰੇ ਵੱਲੋਂ ਸਬੰਧਤ ਅਫਸਰ ਦੀ ਲਿਖਤੀ ਸ਼ਿਕਾਇਤ ਦਾ ਲਿਆ ਫੈਸਲਾ
> ਗੁਰਦਾਸਪੁਰ ( ਅਸ਼ਵਨੀ ) :-
>  ਪੰਜਾਬ ਸਰਕਾਰ ਵੱਲੋਂ ਜਿੱਥੇ ਕਰਫਿਊ ਦੇ ਹੁਕਮਾਂ ਤਹਿਤ ਕਸਬਾ ਕਾਹਨੂੰਵਾਨ ਵਿੱਚ ਵੀ ਪ੍ਰਸ਼ਾਸਨ ਵੱਲੋਂ ਬੰਦ ਕਰਵਾਇਆ ਜਾ ਰਿਹਾ ਹੈ। ਜਦੋਂ ਕਿ ਕਸਬੇ ਦੇ ਮੁੱਖ ਬਾਜ਼ਾਰ ਅਤੇ ਹੋਰ ਸੜਕਾਂ ਉੱਤੇ ਲੋਕ ਸ਼ਰੇਆਮ ਇਸ ਕਰਫਿਊ ਦੀਆਂ ਧੱਜੀਆਂ ਉਡਾ ਰਹੇ ਹਨ। ਇਨ੍ਹਾਂ ਲੋਕਾਂ ਨੂੰ ਰੋਕਣ ਦੀ ਬਜਾਏ ਸਥਾਨਕ ਪੁਲਸ ਦੇ ਨਵੇਂ ਆਏ ਇੰਸਪੈਕਟਰ ਬਲਵਿੰਦਰ ਸਿੰਘ ਨੇ ਸਥਾਨਕ ਪੱਤਰਕਾਰਾਂ ਉੱਪਰ ਹੀ ਆਪਣੀ ਥਾਣੇਦਾਰੀ ਵਿਖਾਉਣੀ ਸ਼ੁਰੂ ਕਰ ਦਿੱਤੀ। ਬੀਤੀ ਸ਼ਾਮ ਜਦੋਂ ਕਾਹਨੂੰਵਾਨ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਵਰਿੰਦਰ ਸਿੰਘ ਜਾਗੋਵਾਲ ਆਪਣੀਆਂ ਖਬਰਾਂ ਬਣਾਉਣ ਅਤੇ ਭੇਜਣ ਵਿਚ ਮਸਰੂਫ਼ ਸਨ ਤਾਂ ਇਸ ਦੌਰਾਨ ਥਾਣਾ ਕਾਹਨੂੰਵਾਨ ਵਿੱਚ ਕਾਰਜਕਾਰੀ ਤੌਰ ਤੇ ਕੰਮ ਕਰ ਰਹੇ ਬਲਵਿੰਦਰ ਸਿੰਘ ਨੇ ਪੱਤਰਕਾਰ ਵਰਿੰਦਰ ਸਿੰਘ ਨਾਲ ਉਹਨਾਂ ਦੇ ਦਫਤਰ ਚ ਕਾਫੀ ਦੁਰਵਿਵਹਾਰ ਕੀਤਾ।ਥਾਣੇਦਾਰ ਨੇ ਗੈਰ ਕਾਨੂੰਨੀ ਤੌਰ ਤੇ ਧਮਕੀਆਂ ਵੀ ਦਿੱਤੀਆਂ।

ਇਸ ਸਬੰਧੀ ਵਰਿੰਦਰ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਜਦੋਂ ਉਹ ਕੰਮ ਕਰ ਰਿਹਾ ਸੀ ਤਾਂ ਥਾਣੇਦਾਰ ਬਲਵਿੰਦਰ ਸਿੰਘ ਉਸ ਕੋਲ ਆਇਆ ਤੇ ਉਸ ਨੇ ਉਸ ਨਾਲ ਕਾਫੀ ਰੁੱਖੀ ਭਾਸ਼ਾ ਵਿੱਚ ਗੱਲਬਾਤ ਕੀਤੀ।

ਜਦੋਂ ਉਸ ਵੱਲੋਂ ਪੁਲਿਸ ਨੂੰ ਪ੍ਰੈੱਸ ਦਾ ਇਸ ਮਾਹੌਲ ਵਿੱਚ ਕੰਮ ਕਰਨ ਦੀ ਛੂਟ ਬਾਰੇ ਦੱਸਿਆ ਤਾਂ ਉਸਨੇ ਕਿਹਾ ਕਿ ਸਾਨੂੰ ਕਿਸੇ ਛੂਟ ਦਾ ਕੋਈ ਮਤਲਬ ਨਹੀਂ। ਤੁਸੀਂ ਆਪਣਾ ਦਫਤਰ ਬੰਦ ਕਰੋ। ਇਸ ਮੌਕੇ ਪੁਲਿਸ ਨਾਲ ਸਿਵਲ ਪ੍ਰਸ਼ਾਸਨ ਵੱਲੋਂ ਨਿਮਰਤਾ ਸਾਹਿਤ ਅਤੇ ਦਲੀਲ ਪੂਰਵਕ ਗੱਲ ਕੀਤੀ ਗਈ। ਪਰ ਪੁਲਿਸ ਦੀ ਹੈਂਕੜਬਾਜ਼ੀ ਦਾ ਸਥਾਨਕ ਪੱਤਰਕਾਰ ਭਾਈਚਾਰੇ ਅਤੇ ਪੱਤਰਕਾਰ ਵਰਿੰਦਰ ਸਿੰਘ ਦੇ ਮਨ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ।ਫੀਲਡ ਪੱਤਰਕਾਰ ਯੂਨੀਅਨ ਵੱਲੋਂ ਇਸ ਅਧਿਕਾਰੀ ਦੀ ਉੱਚ ਪੁਲਿਸ ਅਧਿਕਾਰੀਆਂ ਕੋਲ ਸ਼ਿਕਾਇਤ ਕਰਨ ਦਾ ਵੀ ਫੈਸਲਾ ਕੀਤਾ ਹੈ। ਜਦੋਂ ਇਸ ਸਬੰਧੀ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਏਪੀਆਰਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰੈੱਸ ਨੂੰ ਇਸ ਮਾਹੌਲ ਵਿੱਚ ਕੰਮ ਕਰਨ ਦੀ ਛੂਟ ਹੈ।

ਇਸ ਸਬੰਧੀ ਜਦੋ SSP. SWARANDEEP SINGH ਗੁਰਦਾਸਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰੈੱਸ ਨੂੰ ਕੰਮ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ।
 ਉਹ ਇਸ ਮਾਮਲੇ ਦੀ ਪੜਤਾਲ ਕਰਕੇ ਬਣਦਾ ਇਨਸਾਫ ਕਰਨਗੇ।

Related posts

Leave a Reply