CANADIAN DOABA TIMES LATEST : ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਲਿਆਂਦੇ ਦੋ ਹੋਰ ਸ਼ੱਕੀ ਮਰੀਜ਼, ਸੈਂਪਲ ਜਾਂਚ ਲਈ ਭੇਜੇ-ਸਿਵਲ ਸਰਜਨ ਡਾ. ਜਸਵੀਰ ਸਿੰਘ

ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਲਿਆਂਦੇ ਦੋ ਹੋਰ ਸ਼ੱਕੀ ਮਰੀਜ਼, ਸੈਂਪਲ ਜਾਂਚ ਲਈ ਭੇਜੇ
ਹੁਸ਼ਿਆਰਪੁਰ, 26 ਮਾਰਚ: (ADESH)
ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਅੱਜ ਦੋ ਹੋਰ ਸ਼ੱਕੀ ਮਰੀਜ਼ ਲਿਆਂਦੇ ਗਏ ਹਨ ਅਤੇ ਇਨ•ਾਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਉਨ•ਾਂ ਦੱਸਿਆ ਕਿ ਇਹ ਮਰੀਜ਼ ਚੱਕੋਵਾਲ ਬਲਾਕ ਨਾਲ ਸਬੰਧਤ ਹਨ ਅਤੇ ਇਨ•ਾਂ ਦੀ ਉਮਰ 85 ਅਤੇ 95 ਸਾਲ ਹੈ। ਉਨ•ਾਂ ਦੱਸਿਆ ਕਿ ਇਹ ਦੋਨੋਂ ਮਰੀਜ਼ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਸਮਾਗਮਾਂ ਵਿੱਚ ਸ਼ਾਮਲ ਸਨ। ਉਨ•ਾਂ ਦੱਸਿਆ ਕਿ ਮੌਜੂਦਾ ਤੌਰ ‘ਤੇ ਉਕਤ ਸਮੇਤ 6 ਵਿਅਕਤੀ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹਨ, ਜਿਨ•ਾਂ ਵਿੱਚ ਬੀਤੇ ਦਿਨੀਂ ਸਾਹਮਣੇ ਆਇਆ ਇਕ ਪੋਜ਼ੀਟਿਵ ਮਰੀਜ਼ ਵੀ ਸ਼ਾਮਲ ਹੈ।

ਉਨ•ਾਂ ਦੱਸਿਆ ਕਿ ਅਹਿਤਿਆਤ ਵਜੋਂ ਸਿਹਤ ਵਿਭਾਗ ਦੀਆਂ ਟੀਮਾ ਵਲੋਂ ਅੱਜ ਪਿੰਡ ਮੋਰਾਂਵਾਲੀ ਵਿਖੇ ਜਾ ਕੇ 29 ਹੋਰ ਸੈਂਪਲ ਲਏ ਗਏ ਹਨ, ਜਿਨ•ਾਂ ਨੂੰ ਜਾਂਚ ਲਈ ਚੰਡੀਗੜ• ਲੈਬ ਵਿੱਚ ਭੇਜਿਆ ਜਾਵੇਗਾ। ਉਨ•ਾਂ ਪਿੰਡ ਮੋਰਾਂਵਾਲੀ ਅਤੇ ਨੇੜਲੇ ਹੋਰ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਕਿ ਐਸ.ਐਮ.ਓ. ਗੜ•ਸ਼ੰਕਰ ਡਾ. ਟੇਕ ਰਾਜ ਭਾਟੀਆ ਦੀ ਅਗਵਾਈ ਵਿੱਚ ਲਗਾਤਾਰ ਇਨ•ਾਂ ਪਿੰਡਾਂ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਹੋਮ ਕੁਆਰਨਟਾਈਨ ਕੀਤੇ ਵਿਅਕਤੀਆਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ।  

Related posts

Leave a Reply