CANADIAN DOABA TIMES : ਕਾਬੁਲ ਦੇ ਗੁਰਦੁਆਰੇ ‘ਚ ਦਾਖਲ ਹੋ ਕੇ ਚਾਰ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ-27 ਲੋਕਾਂ ਦੀ ਮੌਤ

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ਚ ਦਾਖਲ ਹੋ ਕੇ ਚਾਰ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਹਮਲੇ ਨਾਲ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਚਾਰੇ ਆਮਤਘਾਤੀ ਅੱਤਵਾਦੀਆਂ ਨੂੰ ਵੀ  ਢੇਰ ਕਰ ਦਿੱਤਾ। ਇਹ ਜਾਣਕਾਰੀ ਇੱਕ ਸਿੱਖ ਸੰਸਦ ਮੈਂਬਰ ਨੇ ਦਿੱਤੀ ਹੈ।

ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪੁਲਿਸ ਨੇ ਤੁਰੰਤ ਜਵਾਬ ਦਿੱਤਾਉਹ ਮੌਕੇ ਤੇ ਪਹੁੰਚ ਗਈ ਹੈ। ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਗੁਰਦੁਆਰੇ ਅੰਦਰ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਬੁਲਾਇਆ ਤੇ ਹਮਲੇ ਬਾਰੇ ਦੱਸਿਆ। ਇਸ ਤੋਂ ਬਾਅਦ ਉਹ ਮਦਦ ਲਈ ਘਟਨਾ ਵਾਲੀ ਥਾਂ ਗਏ।

ਉਨ੍ਹਾਂ ਕਿਹਾ ਕਿ ਹਮਲੇ ਸਮੇਂ ਗੁਰਦੁਆਰੇ ਅੰਦਰ ਤਕਰੀਬਨ 150 ਲੋਕ ਸੀ। ਖਾਲਸਾ ਨੇ ਕਿਹਾ ਕਿ ਪੁਲਿਸ ਹਮਲਾਵਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਅਜੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਤਾਲਿਬਾਨ ਦੇ ਬੁਲਾਰੇ ਜੁਬੀਹੁੱਲਾਹ ਮੁਜਾਹਿਦ ਨੇ ਟਵੀਟ ਕੀਤਾ ਕਿ ਹਮਲੇ ਚ ਤਾਲਿਬਾਨ ਦਾ ਕੋਈ ਹੱਥ ਨਹੀਂ।

Related posts

Leave a Reply