CANADIAN DOABA TIMES :ਚੱਬੇਵਾਲ ਦੇ ਵਿਧਾਇਕ ਨੇ ਨਿਜੀ ਤੌਰ ਤੇ 5 ਲੱਖ ਰੁਪਣੇ ਦੇ ਕੇ ਵਿਭਾਗ ਨੂੰ ਰਿਪੇਅਰ ਤੁਰੰਤ ਸ਼ੁਰੂ ਕਰਣ ਦੇ ਨਿਰਦੇਸ਼ ਦਿੱਤੇ

ਡਾ. ਰਾਜ ਨੇ 5 ਲੱਖ ਦੇ ਨਿਜੀ ਖਰਚ ਨਾਲ ਚੱਬੇਵਾਲ- ਬੱਸੀ ਕਲਾਂ ਸੜਕ ਦੀ ਰਿਪੇਅਰ ਕਰਵਾਈ ਸ਼ੁਰੂ
HOSHAIRPUR (ADESH PARMINDER) ਸਰਕਾਰੀ ਗ੍ਰਾਂਟਾਂ ਦੇ ਨਾਲ ਤੇ ਵਿਕਾਸ ਕਾਰਜ ਸਭ ਹੀ ਕਰਦੇ ਨਜ਼ਰ ਆਉਂਦੇ ਹਨ, ਪਰ ਆਪਣੇ ਹਲਕਾ ਵਾਸੀਆਂ ਦੀ ਕੋਈ ਸਮੱਸਿਆ ਦੂਰ ਕਰਣ ਲਈ ਕਿਸੀ ਵਿਧਾਇਕ ਦੁਆਰਾ ਖੁਦ ਆਪਣੇ ਨਿਜੀ ਖਰਚ ਤੇ ਕੋਈ ਕੰਮ ਕਰਵਾਉਣਾ ਕਿਸੇ ਵਿਰਲੇ ਦੇ ਹੀ ਬਸ ਦੀ ਗੱਲ ਹੈ ਅਤੇ ਸਾਡੇ ਜਿਲੇ ਦੇ ਵਿਧਾਨਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਅਜਿਹੇ ਹੀ ਵਿਲੱਖਣ ਵਿਅਕਤੀਤਵ ਦੇ ਮਾਲਿਕ ਹਨ।  ਅੱਜ ਆਪਣੀ ਦਰਿਆਦਿਲੀ ਅਤੇ ਆਪਣੇ ਲੋਕਾਂ ਦੀ ਸੇਵਾ ਕਰਣ ਦੇ ਆਪਣੇ ਜ਼ਜਬੇ ਦਾ ਸਬੂਤ ਦਿੰਦਿਆਂ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ। ਪਿਛਲੇ ਕੁੱਝ ਸਮੇਂ ਤੋਂ ਚੱਬੇਵਾਲ ਬੱਸੀ ਰੋਡ ਨੂੰ ਵਰਤਣ ਵਾਲੇ ਸਥਾਨਕ ਲੋਕਾਂ ਨੂੰ ਸੜਕ ਦੇ ਬੂਰੀ ਤਰਾਂ ਟੂੱਟੇ ਹੋਏ ਕਾਰਣ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਣਾ ਪੈ ਰਿਹਾ ਸੀ। ਇਸ ਸੜਕ ਦੀ ਖਸਤਾ ਹਾਲਤ ਵਿਧਾਇਕ ਦੀ ਵੀ ਜਾਣਕਾਰੀ ਵਿੱਚ ਸੀ ਅਤੇ ਉਹ ਇਸ ਦੇ ਪੁਨਰ ਨਿਰਮਾਣ ਲਈ ਅਪਰੂਵਲ ਲੈਣ ਲਈ ਪੁਰਜੋਰ ਕੋਸ਼ਿਸ਼ ਕਰ ਰਹੇ ਸਨ।

ਪਰ ਇਹ ਸੜਕ ਪ੍ਰੀ-ਮੈਚਿਉਰ ਫੇਲੀਅਰ ਦਾ ਸ਼ਿਕਾਰ ਹੈ ਜਿਸਨੇ ਕਿ ਪਿਛਲੀ ਸਰਕਾਰ ਦੇ ਭਾਈ- ਭਤੀਜਾਵਾਦ ਰਵੱਈਏ ਦੇ ਚੱਲਦਿਆਂ ਘਟੀਆ ਮੈਟੀਰੀਅਲ ਨਾਲ ਬਣੀ ਹੋਣ ਕਾਰਣ 5 ਸਾਲ ਦੀ ਮਿੱਥੀ ਮਿਆਦ ਪੂਰੀ ਨਹੀਂ ਕੀਤੀ ਬਲਕਿ ਇੱਕ ਸਾਲ ਵਿੱਚ ਹੀ ਬੁਰੀ ਤਰਾਂ ਟੂੱਟ ਗਈ। ਨਿਯਮਾਂ ਮੁਤਾਬਿਕ ਇਸ ਸੜਕ ਲਈ 5 ਸਾਲ ਬਾਦ ਹੀ ਫੰਡ ਮਿਲ ਸਕਦੇ ਹਨ। ਪਰ ਡਾ. ਰਾਜ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਲੋਕਾਂ ਦੀ ਪਰੇਸ਼ਾਨੀ ਦੀ ਜੋਰਦਾਰ ਪੈਰਵੀ ਕਰ ਇੱਥੇ ਕੰਕਰੀਟ ਦੀ ਸੜਕ ਦੇ ਨਿਰਮਾਣ ਲਈ 40 ਲੱਖ ਦੀ ਗ੍ਰਾਂਟ ਦੀ ਸਪੈਸ਼ਲ ਅਪਰੂਵਲ ਲੈ ਲਈ ਹੈ। ਇਹ ਜਾਣਕਾਰੀ ਡਾ. ਰਾਜ ਨੇ ਸਾਂਝੀ ਕੀਤੀ ਜਿਸ ਵਕਤ ਉਹ ਚੱਬੇਵਾਲ- ਬਸੀ ਰੋਡ ਦਾ ਜਾਇਜਾ ਲੈਣ ਮੌਕੇ ਤੇ ਪਹੁੰਚੇ ਅਤੇ ਲੋਕਾਂ ਨਾਲ ਇਸ ਬਾਰੇ ਗੱਲਬਾਤ ਕੀਤੀ।  ਡਾ.ਰਾਜ ਨੇ ਦੱਸਿਆ ਕਿ ਸਪੈਸ਼ਲ ਮੰਜੂਰੀ ਦੇ ਬਾਵਜੂਦ ਵਿਭਾਗੀ ਕਾਰਵਾਈ ਕਰ ਕੰਮ ਸ਼ੁਰੂ ਹੋਣ ਵਿੱਚ ਕੁਝ ਵਕਤ ਲੱਗ ਸਕਦਾ ਹੈ। ਇਸ ਕਾਰਣ ਲੋਕਾਂ ਦੀ ਪਰੇਸ਼ਾਨੀ ਥੋੜੀ ਘੱਟ ਕਰਣ ਲਈ ਉਹਨਾਂ ਨੇ ਨਿਜੀ ਤੌਰ ਤੇ 5 ਲੱਖ ਰੁਪਣੇ ਦੇ ਕੇ ਵਿਭਾਗ ਨੂੰ ਕੁਝ ਰਿਪੇਅਰ ਤੁਰੰਤ ਸ਼ੁਰੂ ਕਰਣ ਦੇ ਨਿਰਦੇਸ਼ ਦਿੱਤੇ। ਡਾ. ਰਾਜ ਨੇ ਕਿਹਾ ਕਿ ਹਲਕੇ ਦੇ ਹਰ ਪਿੰਡ ਨੂੰ ਬੁਨਿਆਦੀ ਸਹੂਲਤਾਂ ਦੇਣਾ ਉਹਨਾਂ ਦੀ ਜਿੰਮੇਵਾਰੀ ਹੈ ਅਤੇ ਉਹ ਇਸ ਨੂੰ ਨਿਭਾਉਣ ਲਈ ਵਚਨਬੱਧ ਹਨ ਤੇ ਕਿਸੀ ਵੀ ਹੱਦ ਤੱਕ ਜਾ ਕੇ ਕੰਮ ਕਰਦੇ ਹਨ। ਇਸ ਮੌਕੇ ਤੇ ਗਗਣ ਚਾਣਥੂ, ਰਮਨ ਲਾਖਾ ਸੰਮਤੀ ਮੈਂਬਰ, ਜੀਵਨ ਸੰਮਤੀ ਮੈਂਬਰ ਸੰਸੋਲੀ, ਚਿਰੰਜੀ ਲਾਲ ਬਿਹਾਲਾ , ਰਮਨ ਮਹਿਨਾ, ਡਾ. ਬਲਦੇਵ ਹੀਰ, ਸਰਪੰਚ ਸੈਦੋਂ ਪੱਟੀ, ਸਰਪੰਚ ਰਾਮ ਕ੍ਰਿਸ਼ਨ ਸੈਦੋਂ ਪੱਟੀ ਸਾਬਕਾ ਸਰਪੰਚ ਚੱਬੇਵਾਲ ਸ਼ਿਵਰੰਜਨ ਸਿੰਘ ਰੋਮੀ, ਸੁਖਵਿੰਦਰ ਪੰਨੂ, ਪਵਨ ਚੌਧਰੀ ਚੱਬੇਵਾਲ, ਸਰਪੰਚ ਰਾਣਆ ਬਠੁੱਲਾ, ਡਾ. ਜਗਮੋਹਣ ਝੂਟੀ ਜਿਆਣ ਆਦਿ ਡਾ. ਰਾਜ ਨਾਲ ਮੌਕੇ ਤੇ ਮੌਜੂਦ ਸਨ ਜਿਹਨਾਂ ਨੇ ਡਾ. ਰਾਜ ਦੇ ਇਸ ਉਪਰਾਲੇ ਦੀ ਖੁੱਲੇ ਦਿਲ ਨਾਲ ਸ਼ਲਾਘਾ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ।

Related posts

Leave a Reply