CANADIAN DOABA TIMES : ਪੰਜਾਬ ਚ ਇੱਕ ਹੋਰ ਕਰੋਨਾ ਵਾਇਰਸ ਪੀੜਤ ਦੀ ਮੌਤ, ਮੌਤ ਦਾ ਅੰਕੜਾ ਅੱਠ ਤੱਕ ਪਹੁੰਚਿਆ

ਅੰਮ੍ਰਿਤਸਰ : (BUERAU) ਪੰਜਾਬ ਚ ਕਰੋਨਾ ਵਾਇਰਸ ਨਾਲ ਅੱਠਵੀਂ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ ਵਧ ਕੇ ਅੱਠ ਹੋ ਗਿਆ . ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਚ ਅੱਜ ਕਰੋਨਾ ਪੀੜਤ ਨਗਰ ਨਿਗਮ ਦੇ ਸਾਬਕਾ ਅਡੀਸ਼ਨਲ ਕਮਿਸ਼ਨਰ ਦੀ ਮੌਤ ਹੋ ਗਈ. ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪ੍ਰਭਜੀਤ ਕੌਰ ਜੌਹਲ ਨੇ ਦੱਸਿਆ ਕਿ ਉਕਤ ਵਿਅਕਤੀ ਕੁਝ ਸਮਾਂ ਪਹਿਲਾਂ ਜ਼ੁਕਾਮ ਖੰਘ ਦੀ ਸ਼ਿਕਾਇਤ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਆਇਆ ਸੀ ਜਿਸ ਦੀ ਉਸ ਸਮੇਂ ਕਰੋਨਾ ਟੈਸਟ NEGATIVE ਰਿਪੋਰਟ ਆਈ ਸੀ, ਸਾਬਕਾ ਅਡੀਸ਼ਨਲ ਕਮਿਸ਼ਨਰ ਨੂੰ ਜਦੋਂ ਦੁਬਾਰਾ ਖੰਘ ਜ਼ੁਕਾਮ ਦੀ ਸ਼ਿਕਾਇਤ ਆਈ ਤਾਂ ਉਸ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਈ ਸੀ.
ਗੌਰਤਲਬ ਹੈ ਕਿ ਕੱਲ੍ਹ ਪੰਜਾਬ ਵਿੱਚ ਇੱਕ ਮੌਤ ਅੰਮ੍ਰਿਤਸਰ ਤੇ ਦੂਸਰੀ ਪਠਾਨਕੋਟ ਦੇ ਸੁਜਾਨਪੁਰ ਵਿੱਚ ਹੋ ਗਈ ਸੀ . ਪੰਜਾਬ ਚ ਕਰੋਨਾ ਵਾਇਰਸ ਨਾਲ ਅੱਠਵੀਂ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ ਵਧ ਕੇ ਅੱਠ ਹੋ ਗਿਆ

Related posts

Leave a Reply