CANADIAN DOABA TIMES : ਸਿਹਤ ਵਿਭਾਗ ਵੱਲੋਂ ਸੁਜਾਨਪੁਰ ਵਿੱਚ ਘਰ ਘਰ ਕਰਵਾਇਆ ਸਰਵੇ


ਸੁਜਾਨਪੁਰ ਦੇ ਮੁਹੱਲਾ ਸੇਖਾਂ ਵਿਖੇ ਕੋਆਰਿਨਟਾਈਨ ਕੀਤੇ ਘਰ•ਾਂ ਵਿੱਚ ਪਹੁੰਚ ਸਿਹਤ ਵਿਭਾਗ ਦੀ ਟੀਮ ਨੇ ਕੀਤੀ ਜਾਂਚ  
ਜਿਲ•ਾ ਮੈਜਿਸਟ੍ਰੇਟ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਸਥਿਤੀ ਨੂੰ ਦੇਖਦੇ ਹੋਏ ਸੁਜਾਨਪੁਰ ਵਿੱਚ ਦੋ ਮੈਡੀਕਲ ਸਟੋਰਾਂ ਨੂੰ ਖੋਲਣ ਦੀ ਦਿੱਤੀ ਮੰਨਜੂਰੀ
ਪਠਾਨਕੋਟ, 8 ਅਪ੍ਰੈਲ(RAJINDER RAJAN BUREAU CHIEF)ਸੁਜਾਨਪੁਰ ਵਿਖੇ ਕਰੋਨਾ ਵਾਈਰਸ ਦੇ ਪਾਜੀਟਿਵ ਕੇਸ ਮਿਲਣ ਤੋਂ ਬਾਅਦ ਜਿਲ•ਾ ਪ੍ਰਸਾਸਨ ਵੱਲੋਂ ਪੂਰੀ ਤਰ•ਾਂ ਨਾਲ ਕਰਫਿਓ ਲਾਗੂ ਕਰ ਦਿੱਤਾ ਹੋਇਆ ਹੈ। ਇਸ ਕਰਫਿਓ ਦੋਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੂਰੇ ਸੁਜਾਨਪੁਰ ਵਿੱਚ ਸਰਵੇ ਕਰਵਾਇਆ ਗਿਆ ਅਤੇ ਇਹ ਡਾਟਾ ਇਕੱਠਾ ਕੀਤਾ ਗਿਆ ਕਿ ਕੋਈ ਵਿਅਕਤੀ ਕਿਸੇ ਗੰਭੀਰ ਬੀਮਾਰੀ ਨਾਲ ਪੀੜਿਤ ਤਾਂ ਨਹੀਂ ਇਸ ਤੋਂ ਇਲਾਵਾ ਲੋਕਾਂ ਵਿੱਚ ਕਰੋਨਾ ਦੇ ਲੱਛਣ ਤਾਂ ਨਹੀਂ ਪਾਏ ਜਾ ਰਹੇ ।
ਜਿਕਰਯੋਗ ਹੈ ਕਿ ਅੱਜ ਬੁੱਧਵਾਰ ਨੂੰ ਵੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੁਹੱਲਾ ਸੇਖਾ ਵਿਖੇ ਏਕਾਂਤਵਾਸ ਕੀਤੇ ਖੇਤਰ ਅੰਦਰ ਵਿਸ਼ੇਸ ਤੋਰ ਤੇ ਜਾਂਚ ਕੀਤੀ ਗਈ। ਦੋ ਵੱਖ ਵੱਖ ਟੀਮਾਂ ਵੱਲੋਂ ਮੁਹੱਲਾ ਸੇਖਾਂ ਦੇ ਜਿਨ•ਾਂ ਘਰ•ਾਂ ਨੂੰ ਕੋਆਰਿਨਟਾਈਨ ਕੀਤਾ ਗਿਆ ਹੈ ਉਨ•ਾਂ ਘਰ•ਾਂ ਦੇ ਹਰੇਕ ਮੇਂਬਰ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਘਰ ਦੇ ਬਾਹਰ ਏਕਾਂਤਵਾਸ ਦੇ ਸਟੀਕਰ ਲਗਾਏ ਗਏ। ਟੀਮ ਮੈਂਬਰਾਂ ਨੇ ਦੱਸਿਆ ਕਿ ਜਿਨ•ਾਂ ਘਰ•ਾਂ ਨੂੰ ਏਕਾਂਤਵਾਸ ਕੀਤਾ ਗਿਆ ਹੈ ਉਨ•ਾਂ ਘਰ•ਾਂ ਦੇ ਮੈਂਬਰਾਂ ਦੇ ਬਾਹਰ ਨਿਕਲਣ ਦੀ ਪੂਰੀ ਤਰ•ਾਂ ਨਾਲ ਮਨਾਹੀ ਹੈ।
ਜਿਕਰਯੋਗ ਹੈ ਕਿ ਇਨ•ਾਂ ਘਰ•ਾਂ ਵਿੱਚ ਜਰੂਰੀ ਸਮਾਨ ਨੂੰ ਜਿਲ•ਾ ਪ੍ਰਸਾਸਨ ਉਨ•ਾਂ ਦੇ ਘਰ ਹੀ ਪਹੁੰਚਾ ਰਿਹਾ ਹੈ। ਜਿਲ•ਾ ਮੈਜਿਸਟ੍ਰੇਟ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਕੀਤੇ ਹੁਕਮਾਂ ਅਨੁਸਾਰ ਸੁਜਾਨਪੁਰ ਖੇਤਰ ਵਿੱਚ ਮੈਡੀਕਲ ਸਬੰਧੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਸੁਜਾਨਪੁਰ ਦੇ ਸਾਹਮਣੇ ਸਥਿਤ ਸਾਗਰ ਮੈਡੀਕੋਜ ਅਤੇ ਦੁਸ਼ਅੰਤ ਮੈਡੀਕੋਜ ਨੂੰ ਕਰਫਿਓ ਦੋਰਾਨ ਅਗਲੇ ਹੁਕਮਾਂ ਤੱਕ ਖੋਲਣ ਦੀ ਛੋਟ ਦਿੱਤੀ ਗਈ ਹੈ।

Related posts

Leave a Reply