CANADIAN DOABA TIMES : ਸੰਤ ਨਿਰੰਜਣ ਦਾਸ ਜੀ ਡੇਰਾ ਸੱਚਖੰਡ ਬੱਲਾਂ ਵਾਲਿਆਂ ਵੱਲੋਂ ਲੋੜਵੰਦ ਤੇ ਦਿਹਾੜੀਦਾਰਾਂ ਵਾਸਤੇ ਲੰਗਰ ਦੀ 10ਵੀਂ ਗੱਡੀ ਰਵਾਨਾ

\

ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ਵੱਲੋਂ ਅੱਜ ਦਸਵੇਂ ਦਿਨ ਲੰਗਰ  ਤਿਆਰ ਕਰਵਾ ਕੇ ਵੱਖ ਵੱਖ ਇਲਾਕਿਆਂ ਵਿੱਚ ਲੋੜਵੰਦਾਂ ਵਾਸਤੇ ਭੇਜਿਆ ਗਿਆ ।   ਇਸ ਮੌਕੇ ਤੇ ਸੰਤ ਨਿਰੰਜਣ ਦਾਸ ਜੀ ਵੱਲੋਂ ਲੰਗਰ ਦੀ ਗੱਡੀ ਨੂੰ ਰਵਾਨਾ ਕਰਨ ਸਮੇਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ । ਅਤੇ ਗੱਡੀ ਨੂੰ ਰਵਾਨਾ ਕੀਤਾ ਗਿਆ । ਇਸ ਮੌਕੇ ਤੇ ਸੰਤ ਨਰੰਜਣ ਦਾਸ ਜੀ ਨੇ ਕਿਹਾ ਕਿ ਜਦੋਂ ਤੱਕ ਕਰਫਿਊ ਰਹੇਗਾ ਲੰਗਰ ਦੀ ਸੇਵਾ ਡੇਰਾ ਸੱਚਖੰਡ ਬੱਲਾਂ ਵੱਲੋਂ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ ।

ਇਸ ਮੌਕੇ ਤੇ ਸੇਵਾਦਾਰ ਬੀ ਕੇ  ਮਹਿਮੀ, ਸਾਬਕਾ ਸਰਪੰਚ ਸੁਖਦੇਵ ਸੁੱਖੀ ਬੱਲਾਂ ,  ਸਰਪੰਚ ਪ੍ਰਦੀਪ ਕੁਮਾਰ , ਸੇਵਾਦਾਰ ਵਰਿੰਦਰ ਬੱਬੂ ,ਰਾਜਾ ਬੁਲੰਦਪੁਰ ,ਸੇਵਾਦਾਰ ਸ਼ਾਮ ਲਾਲ , ਸੇਵਾਦਾਰ ਧਰਮ ਚੰਦ , ਸੇਵਾਦਾਰ ਏਐੱਸਆਈ ਰਾਜੇਸ਼ ਕੁਮਾਰ ਵਿਰਦੀ, ਸੇਵਾਦਾਰ ਬਿੱਟੂ ਅਲਾਵਲਪੁਰ , ਮਨੂ ਮਹਿਤਾ ,ਬੀਬੀ ਰੇਸ਼ਮ ਕੌਰ, ਬੀਬੀ ਸੰਤੋਸ਼ ਕੁਮਾਰੀ ਮੈਂਬਰ ਪੰਚਾਇਤ  ਵੀ ਹਾਜ਼ਰ ਸਨ।  * ਤਹਿਸੀਲਦਾਰ ਮਨੋਹਰ ਲਾਲ ,ਵਿਧਾਇਕ ਸੁਸ਼ੀਲ ਰਿੰਕੂ ਦੀ ਅਗਵਾਈ ਚ ਵਰਤਾਇਆ ਲੰਗਰ  ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ ਦੀ ਅਗਵਾਈ ਹੇਠ ਭੇਜਿਆ ਗਿਆ ਲੰਗਰ ਦਾ ਟਰੱਕ  ਤਹਿਸੀਲਦਾਰ ਮਨੋਹਰ ਲਾਲ ਅਤੇ ਵਿਧਾਇਕ ਸੁਸ਼ੀਲ ਰਿੰਕੂ ਜਿਸਦੀ ਦੇਖਰੇਖ ਹੇਠ ਬਸਤੀ ਸ਼ੇਖ ਜਲੰਧਰ , ਜੱਲੋਵਾਲ ਆਬਾਦੀ, ਗੋਬਿੰਦ ਧਾਮ ਮਕਸੂਦਾਂ, ਸਲੇਮਪੁਰ ਵਿਖੇ ਲਗਭਗ 5000 ਲੋੜਵੰਦਾਂ ਨੂੰ ਵਰਤਾਇਆ ਗਿਆ । ਲੰਗਰ ਵਰਤਾਉਣ ਸਮੇਂ ਡੇਰੇ ਦੇ ਸੇਵਾਦਾਰਾਂ ਵੱਲੋਂ ਸੰਗਤਾਂ ਦੇ ਸੈਨੀਟਾਈਜ਼ਰ ਨਾਲ ਹੱਥ ਸਾਫ ਕਰਵਾਏ ਜਾਂਦੇ ਸਨ । ਲੰਗਰ ਦੀ ਪੰਗਤ ਪੰਗਤਾਂ ਵਿੱਚ ਇੱਕ ਮੀਟਰ ਦਾ ਫਾਸਲਾ ਵੀ ਰੱਖਿਆ ਜਾਂਦਾ ਸੀ । ਤਹਿਸੀਲਦਾਰ ਮਨੋਹਰ ਲਾਲ ਅਤੇ ਵਿਧਾਇਕ ਸੁਸ਼ੀਲ ਰਿੰਕੂ ਵੱਲੋਂ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ ਵੱਲੋਂ ਕੀਤੇ ਜਾ ਰਹੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ 

Related posts

Leave a Reply