ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਪ੍ਰਾਰਥੀ ਘਰ ਬੈਠੇ ਹੀ ਇਸ ਗੂਗਲ ਲਿੰਕ ਰਾਹੀਂ ਕਰ ਸਕਦੇ ਅਪਲਾਈ : ਸ.ਬਲਰਾਜ ਸਿੰਘ


ਪਠਾਨਕੋਟ,12 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵਲੋਂ ਘਰ-ਘਰ ਰੋਜਗਾਰ ਸਕੀਮ ਤਹਿਤ ਬੇ-ਰੋਜ਼ਗਾਰ ਪ੍ਰਾਰਥੀਆਂ ਲਈ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ , ਕੋਵਿਡ-19 ਦੋਰਾਨ ਪਬਲਿਕ ਡੀਲਿੰਗ ਬੰਦ ਹੋਣ ਕਾਰਨ ਆਮ ਪਬਲਿਕ ਦਾ ਦਫਤਰ ਵਿਚ ਆਉਣਾ ਬੰਦ ਹੈ, ਬੇਰੋਜਗਾਰ ਪ੍ਰਾਰਥੀਆਂ ਦੀ ਸਹੂਲਤ ਲਈ ਬੇਰੋਜਗਾਰ ਦੀ ਰਜ਼ਿਸਟਰੇਸ਼ਨ ਲਈ ਘਰ-ਘਰ ਰੋਜਗਾਰ ਪੋਰਟਲ  www.pgrkam.com ਤਿਆਰ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਨੇ ਕੀਤਾ। 

ਉਨ੍ਹਾਂ ਕਿਹਾ ਕਿ ਬੇਰੋਜਗਾਰ ਪ੍ਰਾਰਥੀ ਘਰ ਬੈਠੇ ਹੀ ਇਸ ਪੋਰਟਲ ਰਾਹੀਂ ਅਪਣੀ ਰਜਿਸ਼ਟਰੇਸ਼ਨ ਕਰਵਾ ਸਕਦੇ ਹਨ, ਇਸ ਤੋਂ ਇਲਾਵਾ ਜੋ ਪ੍ਰਾਰਥੀ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਲੋਨ ਲੈਣ ਦੇ ਚਾਹਵਾਨ ਹਨ,ਉਹਨਾਂ ਪ੍ਰਾਰਥੀਆਂ ਲਈ ਗੂਗਲ ਲਿੰਕ https://bit.ly/selfemploymentformptk ਤਿਆਰ ਕੀਤਾ ਗਿਆ ਹੈ ।ਉਨਾਂ ਕਿਹਾ ਕਿ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਪ੍ਰਾਰਥੀ ਘਰ ਬੈਠੇ ਹੀ ਇਸ ਗੂਗਲ ਲਿੰਕ ਰਾਹੀਂ ਅਪਲਾਈ ਕਰ ਸਕਦੇ ਹਨ। ਰੋਜਗਾਰ ਬਿਉਰੋ ਪਠਾਨਕੋਟ ਵਲੋਂ ਵੈਬੀਨਾਰ ਲਗਾ ਕੇ ਵਿਦਿਆਰਥੀਆਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਬਿਊਰੋ ਪਠਾਨਕੋਟ ਦੇ ਹੈਲਪਲਾਈਨ ਨੰਬਰ 7657825214 ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

Leave a Reply