ਗੜ੍ਹਦੀਵਾਲਾ ਦੇ ਪਿੰਡ ਕਾਲਰਾ ਵਿਖੇ ਕਿਸਾਨਾਂ ਨੇ ਦਿੱਲੀ ਸੰਘਰਸ਼ ਵਿਖੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ ‘ਚ ਕੱਢਿਆ ਕੈਂਡਲ ਮਾਰਚ


ਗੜ੍ਹਦੀਵਾਲਾ, 16 ਫ਼ਰਵਰੀ (CHOUDHARY ) : ਗੜਦੀਵਾਲਾ ਦੇ ਨੇੜਲੇ ਪਿੰਡ ਕਾਲਰਾ ਵਿਖੇ ਮਾਸਟਰ ਗੁਰਚਰਨ ਸਿੰਘ ਕਾਲਰਾ ਦੀ
ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਦਿੱਲੀ ਸੰਘਰਸ਼ ਵਿਖੇ ਸ਼ਹੀਦ
ਹੋਏ ਕਿਸਾਨਾਂ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਮਾਸਟਰ ਗੁਰਚਰਨ ਸਿੰਘ ਕਾਲਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਤੀ ਵਿਧੀ ਬਣਾਏ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਵਿਖੇ ਸੰਘਰਸ਼ ਦੌਰਾਨ ਜਿਨ੍ਹਾਂ ਕਿਸਾਨਾਂ ਨੇ ਸ਼ਹੀਦੀ ਦਿੱਤੀ ਉਨ੍ਹਾਂ ਨੂੰ ਨਮਨ ਕਰਦੇ ਹਾਂ ਅਤੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਾਸੀ ਕਿਸਾਨਾਂ ਦਾ ਆਦਰ ਸਤਿਕਾਰ ਦਿੰਦੇ ਹੋਏ ਉਨ੍ਹਾਂ ਨਾਲ ਖੜ੍ਹੇ ਹਨ। ਇਸ ਮੌਕੇ ਮਾਸਟਰ ਗੁਰਚਰਨ ਸਿੰਘ ਕਾਲਰਾ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਇਸ ਸੰਘਰਸ਼ ਵਿੱਚ ਆਪਣੀਆਂ ਜਾਨਾਂ ਵਾਰੀਆਂ ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਇਹਨਾਂ ਦੀ ਸ਼ਹਾਦਤ ਕਦੇ ਅਜਾਈਂ ਨਹੀਂ ਜਾਵੇਗੀ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਖੇਤੀ ਵਿਰੋਧੀ ਬਣਾਏ ਕਾਲੇ ਕਨੂੰਨ ਰੱਦ ਨਹੀਂ ਕਰਦੀ।ਇਸ ਮੌਕੇ ਊਸ਼ਾ ਦੇਵੀ,ਗੁਰਮਿੰਦਰ ਕੌਰ, ਕੁਲਦੀਪ ਕੌਰ, ਇੰਦਰ ਕੌਰ, ਨਰਿੰਦਰ ਕੌਰ, ਕੁਲਵਿੰਦਰ ਕੌਰ,ਅਮਰਜੀਤ ਕੌਰ, ਜੀਤ ਕੌਰ,ਮਲਕੀਤ ਸਿੰਘ, ਸਤਨਾਮ
ਸਿੰਘ, ਅਜੀਤ ਸਿੰਘ,ਰੁਲਦਾ ਸਿੰਘ, ਤਨਵੀਰ ਸਿੰਘ,ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਸੋਨੂ,ਹਰਦਿਆਲ ਸਿੰਘ,ਡਾ, ਸੁਖਦੇਵ ਸ਼ਰਮਾ,ਰਮਨ, ਤਿਲਕ ਰਾਜ, ਅਜੀਤ ਸਿੰਘ, ਸਰੂਪ ਸਿੰਘ,ਰੁਲੀਆ ਸਿੰਘ ,ਗੁਰਦੇਵ ਸਿੰਘ, ਸੁਰਜੀਤ ਸਿੰਘ,ਮਹਿੰਦਰ ਸਿੰਘ,ਸੰਤੋਖ ਸਿੰਘ, ਗਿਆਨ ਸਿੰਘ, ਜਸਵਿੰਦਰ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।

Related posts

Leave a Reply