ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ’ਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ’ਚ ਵਾਧਾ ਕਰਨ ਦਾ ਫ਼ੈਸਲਾ, ਪੰਜਾਬ ’ਚ ਪਹਿਲਾਂ ਤੋਂ ਹੀ ਗੁਆਂਢੀ ਰਾਜਾਂ ਅਤੇ ਚੰਡੀਗੜ੍ਹ ਤੋਂ ਤੇਲ ਮਹਿੰਗਾ

ਚੰਡੀਗੜ੍ਹ :  ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ’ਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ’ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ । ਇਸ ਦੇ ਲਾਲ ਹੀ ਬੈਠਕ ’ਚ ਕਈ ਹੋਰ ਫ਼ੈਸਲੇ ਵੀ ਕੀਤੇ ਗਏ। ਰਾਜ ’ਚ ਅਚਲ ਜਾਇਦਾਦ ’ਤੇ ਵੀ ਟੈਕਸ ਲਾਇਆ ਗਿਆ ਹੈ।

ਪੰਜਾਬ ਕੈਬਨਿਟ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ’ਚ ਸੋਮਵਾਰ ਦੇਰ ਸ਼ਾਮ ਬੈਠਕ ਹੋਈ। ਇਸ ’ਚ ਪੰਜਾਬ ’ਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾ ’ਚ 25 ਪੈਸੇ ਫ਼ੀ ਲੀਟਰ ਵਾਧੇ ਦਾ ਫ਼ੈਸਲਾ ਕੀਤਾ ਗਿਆ। ਪੰਜਾਬ ਸਰਕਾਰ ਨੇ ਸਪੈਸ਼ਲ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੀਸ ਦੇ ਤਹਿਤ ਪੈਟਰੋਲ-ਡੀਜ਼ਲ ਅਤੇ ਅਚਲ ਜਾਇਦਾਦ ’ਤੇ 25 ਪੈਸੇ ਦਾ ਟੈਕਸ ਲਾ ਦਿੱਤਾ ਹੈ। ਪੰਜਾਬ ਸਰਕਾਰ ਨੇ ਇਸ ਨਾਲ 216 ਕਰੋੜ ਰੁਪਏ ਦੀ ਆਮਦਨੀ ਦਾ ਟੀਚਾ ਰੱਖਿਆ ਹੈ। ਪੰਜਾਬ ’ਚ ਪਹਿਲਾਂ ਤੋਂ ਹੀ ਗੁਆਂਢੀ ਰਾਜਾਂ ਅਤੇ ਚੰਡੀਗੜ੍ਹ ਤੋਂ ਤੇਲ ਮਹਿੰਗਾ ਹੈ। ਹੁਣ ਇਹ ਫਰਕ ਹੋਰ ਵਧ ਗਿਆ ਹੈ।

Related posts

Leave a Reply