#CAPT_AMRINDER : ਵੱਡੀ ਖ਼ਬਰ : ਕੈਪਟਨ ਅਮਰਿੰਦਰ ਦੀ ਪ੍ਰੈਸ ਕਾਨਫਰੰਸ ਨੂੰ ਲੱਗਿਆ ਗ੍ਰਹਿਣ, ਭਾਜਪਾ ਨੇ ਕੀਤਾ ਸਪੱਸ਼ਟ

ਚੰਡੀਗੜ੍ਹ: ਕੈਪਟਨ ਅਮਰਿੰਦਰ ਦੀ ਪ੍ਰੈਸ ਕਾਨਫਰੰਸ ਨੂੰ ਪਹਿਲਾਂ ਹੀ ਗਰੈਹਾਂ ਲੱਗ ਗਿਆ ਹੈ।  ਲੋਕਾਂ ਤੇ ਕਿਸਾਨਾਂ ਨੂੰ ਆਸ ਸੀ ਕਿ ਸ਼ਾਇਦ ਕੈਪਟਨ ਦੇ ਵਿਚੋਲਾ ਬਣਨ ਤੇ ਹੇਠ ਉੱਪਰ ਦਿੱਲੀ ਚ ਭਾਜਪਾ ਸਰਕਾਰ ਦੇ ਗੇੜੇ ਮਾਰਨ ਕਾਰਣ ਕਾਲੇ ਖੇਤੀ ਕਾਨੂੰਨ ਰੱਦ ਹੋ ਜਾਣਗੇ ਪਰ ਇਸ ਆਸ ਤੇ ਪਾਣੀ ਫਿਰ ਚੁੱਕਾ ਹੈ ਕਿਓਂਕਿ ਸੋਮ ਪ੍ਰਕਾਸ਼ ਤੇ ਹਰਜੀਤ ਗਰੇਵਾਲ ਨੇ ਅੱਜ ਸਪਸ਼ਟ ਕਰ ਦਿੱਤਾ ਹੈ ਕਿ ਕਾਲੇ ਖੇਤੀ ਕ਼ਾਨੂਨ ਵਾਪਿਸ ਨਹੀਂ ਹੋਣਗੇ, ਸੋਧ ਭਾਵੈਂ ਕਰਵਾ ਲਓ. ਕੈਪਟਨ ਅਮਰਿੰਦਰ ਨੂੰ ਉਹ ਸਿਰਫ ਰਾਸ਼ਟਰਵਾਦੀ ਹੋਣ ਕਾਰਣ ਪਸੰਦ ਕਰਦੇ ਹਨ। 

ਓਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅੱਜ ਪੰਜਾਬ ਦੀ ਸਿਆਸਤ (Punjab Politics) ਚ ਆਪਣੇ ਅਗਲੇ ਕਦਮ ਬਾਰੇ ਵੱਡਾ ਐਲਾਨ ਕਰ ਸਕਦੇ ਹਨ। ਉਹ ਬੁੱਧਵਾਰ ਨੂੰ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨ ਵਾਲੇ ਹਨ। ਇਹ ਵੀ ਚਰਚਾ ਹੈ ਕਿ ਇਸ ਮੌਕੇ ਉਹ ਅਰੂਸਾ ਆਲਮਬੀਐਸਐਫ ਤੇ ਖੇਤੀਬਾੜੀ ਕਾਨੂੰਨ (Agriculture Law) ਵਰਗੇ ਗੰਭੀਰ ਮੁੱਦਿਆਂ ਤੇ ਵੀ ਤਿੱਖੀ ਪ੍ਰਤੀਕਿਰਿਆ ਦੇਣਗੇ। ਉਨ੍ਹਾਂ ਦੇ ਇਸ ਐਲਾਨ ਨਾਲ ਪੰਜਾਬ ਕਾਂਗਰਸ (Punjab Congress) ਚ ਵੀ ਹਲਚਲ ਤੇਜ਼ ਹੋ ਗਈ ਹੈ। ਹਾਈਕਮਾਨ ਸਮੇਤ ਕਈ ਦਿੱਗਜਾਂ ਨੇ ਵਿਧਾਇਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ।

 ਕੈਪਟਨ ਦੇ ਕਰੀਬੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਟਵੀਟ ਕੀਤਾਜਿਸ ਚ ਉਨ੍ਹਾਂ ਸੰਕੇਤ ਦਿੱਤਾ ਕਿ ਕੈਪਟਨ ਦੀ ਨਵੀਂ ਪਾਰਟੀ ਚ ਕਾਂਗਰਸ ਦਾ ਨਾਂ ਸ਼ਾਮਲ ਹੋਵੇਗਾ। ਜਿਸ ਤਰ੍ਹਾਂ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਤੇ ਸ਼ਰਦ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਬਣਾਈ ਹੈਉਸੇ ਤਰ੍ਹਾਂ ਕੈਪਟਨ ਵੀ ਆਪਣੀ ਪਾਰਟੀ ਦੇ ਨਾਂ ਚ ਕਾਂਗਰਸ ਸ਼ਬਦ ਸ਼ਾਮਲ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਨਵੀਂ ਪਾਰਟੀ ਦੇ ਗਠਨ ਮੌਕੇ 10 ਤੋਂ ਵੱਧ ਕਾਂਗਰਸੀ ਵਿਧਾਇਕ ਵੀ ਕੈਪਟਨ ਨਾਲ ਮੰਚ ਸਾਂਝਾ ਕਰਨਗੇਜਿਨ੍ਹਾਂ ਚ ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਵੀ ਸ਼ਾਮਲ ਹੋ ਸਕਦੇ ਹਨ।

ਆਪਣੇ 52 ਸਾਲਾਂ ਦੇ ਸਿਆਸੀ ਸਫ਼ਰ ਚ 79 ਸਾਲਾ ਕੈਪਟਨ ਲਈ ਇਹ ਦੂਜੀ ਵਾਰ ਆਪਣੀ ਸਿਆਸੀ ਪਾਰਟੀ ਬਣਾਉਣ ਦਾ ਮੌਕਾ ਹੋਵੇਗਾ। 1992 ‘ਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੰਥਕਪਾਰਟੀ ਬਣਾਈ। ਭਾਵੇਂ ਉਹ ਇਸ ਚ ਕਾਮਯਾਬ ਨਹੀਂ ਹੋ ਸਕੇ ਸਨਪਰ 1998 ਦੀਆਂ ਚੋਣਾਂ ਵਿੱਚ ਸੀਟਾਂ ਪਟਿਆਲਾ ਤੇ ਤਲਵੰਡੀ ਸਾਬੋ ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਹ ਕਾਂਗਰਸ ਪਾਰਟੀ ਚ ਵਾਪਸ ਆ ਗਏ ਸਨ।

Related posts

Leave a Reply