LATEST: ਦਲਿਤ ਜਾਤੀ ਨਾਲ ਸਬੰਧਤ ਵਿਅਕਤੀ ਦੀ ਗਲਤ ਰਿਪੋਰਟ ਦੇਣ ਵਾਲੇ ਸਬ ਇੰਸਪੈਕਟਰ ਵਿਰੁੱਧ..READ MORE

ਦਲਿਤ ਜਾਤੀ ਨਾਲ ਸਬੰਧਤ ਵਿਅਕਤੀ ਦੀ ਗਲਤ ਰਿਪੋਰਟ ਦੇਣ ਵਾਲੇ ਸਬ ਇੰਸਪੈਕਟਰ ਵਿਰੁੱਧ ਐਸ.ਸੀ. ਐਕਟ ਅਧੀਨ ਮਾਮਲਾ ਦਰਜ ਕਰਨ ਦੇ ਹੁਕਮ

ਚੰਡੀਗੜ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਦਲਿਤ ਜਾਤੀ ਨਾਲ ਸਬੰਧਤ ਵਿਅਕਤੀ ਦੀ ਗਲਤ ਰਿਪੋਰਟ ਦੇਣ ਵਾਲੇ ਸਬ ਇੰਸਪੈਕਟਰ ਵਿਰੁੱਧ ਐਸ.ਸੀ. ਐਕਟ ਅਧੀਨ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਰਾਏਕੋਟ ਵਾਸੀ ਅਨੁਸੂਚਿਤ ਜਾਤੀ ਨਾਲ ਸਬੰਧਿਤ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਜਗਦੇਵ ਸਿੰਘ ਨੇ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਥਾਣਾ ਰਾਏਕੋਟ ਦੇ ਮੁੱਖ ਅਫ਼ਸਰ ਸ਼੍ਰੀ ਅਮਰਜੀਤ ਸਿੰਘ (ਸਬ ਇੰਸਪੈਕਟਰ) ਵੱਲੋਂ ਅਸਲ ਤੱਥਾਂ ਨੂੰ ਅੱਖੋਂ ਓਹਲੇ ਕਰ ਕੇ ਉਸ ਨੂੰ  ਬਿਨਾ ਕਿਸੇ ਦੋਸ਼ ਤੋਂ ਸਮਾਜ ਵਿਰੋਧੀ ਕਰਾਰ ਦੇ ਦਿੱਤਾ ਗਿਆ ਸੀ।

ਕਮਿਸ਼ਨ ਵਲੋਂ ਸ਼ਿਕਾਇਤ ਦੀ ਤੱਥਾਂ ਦੇ ਆਧਾਰ ਤੇ  ਜਾਂਚ ਕੀਤੀ ਅਤੇ ਦੋਸ਼ ਸਹੀ ਪਾਏਗੇ। ਜਿਸ ਤੇ ਥਾਣਾ ਰਾਏਕੋਟ ਦੇ ਤਤਕਾਲੀ ਮੁੱਖ ਅਫ਼ਸਰ ਸਬ ਇੰਸਪੈਕਟਰ ਅਮਰਜੀਤ ਸਿੰਘ ਖਿਲਾਫ਼ ਤੱਥਹੀਣ, ਗ਼ਲਤ ਅਤੇ ਝੂਠੀ ਪੁਲਿਸ ਰਿਪੋਰਟ ਸਹਾਇਕ ਕਲੈਕਟਰ ਕਮ ਉਪ ਮੰਡਲ ਮੈਜਿਸਟ੍ਰੇਟ ਰਾਏਕੋਟ ਨੂੰ ਦੇਣ ਦਾ ਸਖ਼ਤ ਨੋਟਿਸ ਲੈਂਦੇ ਹੋਏ ਉਕਤ ਪੁਲਿਸ ਅਫ਼ਸਰ ਵਿਰੁੱਧ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ (ਅੱਤਿਆਚਾਰ ਨਿਵਾਰਨ) ਐਕਟ 1989, ਸੋਧਿਆ ਐਕਟ 2015 ਦੀ ਧਾਰਾ 4 ਅਤੇ 5 ਤਹਿਤ ਅਤੇ ਭਾਰਤੀ ਦੰਡਾਵਲੀ ਦੀ ਧਾਰਾ 182 ਅਧੀਨ ਮੁਕੱਦਮਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਦਾ ਹੁਕਮ ਦਿੱਤਾ ਹੈ ਅਤੇ ਕਮਿਸ਼ਨ ਦੇ ਹੁਕਮਾਂ ਤੇ ਕੀਤੀ ਗਈ ਕਾਰਵਾਈ ਸਬੰਧੀ 7 ਸਤੰਬਰ 2020 ਨੂੰ ਕਮਿਸ਼ਨ ਨੂੰ ਜਾਣੂ ਕਰਵਾਉਣ ਦੇ ਹੁਕਮ ਦਿੱਤੇ ਹਨ।

Related posts

Leave a Reply