ਪਿੰਡ ਰਾਮਟਟਵਾਲੀ ਦੇ ਜੰਗਲ ਚੋਂ ਪਾਬੰਦੀਸ਼ੁਦਾ ਖੈਰ ਕੱਟਣ ਦੇ ਦੋਸ਼ ‘ਚ 10 ਵਿਅਕਤੀਆਂ ਖਿਲਾਫ ਮਾਮਲਾ ਦਰਜ

(ਬਰਾਮਦ ਕੀਤੇ ਕੱਟੇ ਹੋਏ ਦਰੱਖਤ) 

ਗੜ੍ਹਦੀਵਾਲਾ(ਚੌਧਰੀ /ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) : ਸਥਾਨਕ  ਪੁਲਸ ਵੱਲੋਂ ਕੰਢੀ ਖੇਤਰ ਦੇ ਪਿੰਡ ਰਾਮਟਟਵਾਲੀ ਦੇ ਜੰਗਲ ਏਰੀਏ ਵਿੱਚ ਪਾਬੰਦੀਸ਼ੁਦਾ ਖੈਰ ਦੇ ਦਰੱਖਤ ਕੱਟਣ ਦੇ ਦੋਸ਼ ਹੇਠ 10 ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਗੜ੍ਹਦੀਵਾਲਾ ਗੜ੍ਹਦੀਵਾਲਾ ਦੇ ਐਸ ਐਚ ਓ ਬਲਵਿੰਦਰਪਾਲ  ਨੇ ਦੱਸਿਆ ਕਿ ਏ ਐਸ ਆਈ ਕੁਲਦੀਪ ਸਿੰਘ, ਏ ਐਸ ਆਈ ਸਿਕੰਦਰ ਸਿੰਘ, ਏ ਐਸ ਆਈ ਪਰਮਜੀਤ ਸਿੰਘ ਨੇ ਬਾਕੀ ਸਾਥੀਆਂ ਸਮੇਤ ਗਸ਼ਤ ਦੌਰਾਨ ਕੰਡੀ ਨਹਿਰ ਪੁਲ ਮਸਤੀਵਾਲ ਨਜਦੀਕ ਮੌਜੂਦ ਸਨ।

ਇਸ ਦੌਰਾਨ ਸੂਚਨਾ ਮਿਲੀ ਕਿ ਗੁਨਰਾਜ ਸਿੰਘ ਉਰਫ ਬੱਬਲ ਪੁੱਤਰ ਜਸਵੰਤ ਸਿੰਘ ਵਾਸੀ ਅਫਗਾਨ ਰੋਡ ਥਾਣਾ ਮਾਡਲ ਟਾਊਨ, ਉਸਦਾ ਡਰਾਈਵਰ ਸਤਨਾਮ ਸਿੰਘ ਉਰਫ ਹੈਪੀ ਪੁੱਤਰ ਪੁੱਤਰ ਦਰਸ਼ਨ ਸਿੰਘ ਅਤੇ ਇਨਾਂ ਦਾ ਇਕ ਹੋਰ ਸਾਥੀ ਛੱਤਰੂ ਠੇਕੇਦਾਰ ਵਾਸੀ ਮਹਿੰਗਰੋਵਾਲ ਪਿੰਡ ਰਾਮਟਟਵਾਲੀ ਦੇ ਜੰਗਲ ਏਰੀਏ ਵਿੱਚ ਪਰਲ ਕੰਪਨੀ ਦੀ ਜਮੀਨ ਵਿੱਚੋਂ ਪਾਬੰਦੀਸ਼ੁਦਾ ਦਰੱਖਤ ਖੈਰ ਲੇਬਲ ਲਾ ਕੇ ਚੋਰੀ ਕੱਟ ਰਹੇ ਹਨ।

ਜਿਸ ਤੇ ਤੁਰੰਤ ਕਰਵਾਈ ਕਰਦਿਆਂ ਗੜ੍ਹਦੀਵਾਲਾ ਪੁਲਸ ਵਲੋਂ ਉਕਤ ਜੰਗਲ ਏਰੀਏ ਵਿੱਚ 7 ਵਿਅਕਤੀ ਲੇਬਲ ਦੇ  ਕੱਟੇ ਹੋਏ ਦਰੱਖਤਾਂ ਸਮੇਤ ਕਾਬੂ ਕਰ ਲਏ ਗਏ ਹਨ। ਜਦਕਿ ਤਿੰਨ ਗੁਨਰਾਜ ਸਿੰਘ ਉਰਫ ਬੱਬਲ, ਉਸਦਾ ਡਰਾਈਵਰ ਸਤਨਾਮ ਸਿੰਘ ਉਰਫ ਹੈਪੀ ਅਤੇ ਛੱਤਰੂ ਠੇਕੇਦਾਰ ਵਾਸੀ ਮਹਿੰਗਰੋਵਾਲ ਥਾਣਾ ਹਰਿਆਣਾ ਮੌਕੇ ਤੇ ਫਰਾਰ ਹੋ ਗਏ।ਪੁਲਸ ਵਲੋਂ ਉਕਤ 10 ਵਿਅਕਤੀਆਂ ਖਿਲਾਫ ਪਿੰਡ ਰਾਮਟਟਵਾਲੀ ਦੇ ਜੰਗਲ ਏਰੀਏ ਵਿਚ ਪਾਬੰਦੀਸ਼ੁਦਾ ਦਰਖੱਤ ਕੱਟਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

Related posts

Leave a Reply