ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ 2 ਵਿਅਕਤੀਆਂ ਤੇ ਮਾਮਲਾ ਦਰਜ

ਗੜ੍ਹਦੀਵਾਲਾ 29 ਅਗਸਤ (ਚੌਧਰੀ) :ਸਥਾਨਕ ਪੁਲਸ ਨੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਤੇ 2 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਏ ਐਸ ਆਈ ਸ਼ੁਸ਼ੀਲ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੌਰਾਨੇ ਨਾਕਾ ਬੰਦੀ ਸਰਹਾਲਾ ਮੋੜ ਗੜ੍ਹਦੀਵਾਲਾ ਮੌਜੂਦ ਸੀ ਤਾਂ ਇੱਕ ਵਿਅਕਤੀ ਗੋਂਦਪੁਰ ਸਾਈਡ ਤੋਂ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਰੋਕ ਕੇ ਉਸਦਾ ਨਾਂ ਪਤਾ ਪੁੱਛਿਆ। ਜਿਸ ਨੇ ਅਪਣਾ ਨਾਂ ਸ਼ਾਮ ਪੁੱਤਰ ਰਾਜੇਸ਼ ਕੁਮਾਰ ਵਾਸੀ ਦਾਣਾ ਮੰਡੀ ਗੜ੍ਹਦੀਵਾਲਾ ਦੱਸਿਆ। ਜਿਸ ਨੇ ਲਾਕਡਾਊਨ ਪਾਸ ਪੇਸ਼ ਨਹੀਂ ਕੀਤਾ। ਜਿਸ ਨੇ ਡੀ ਸੀ ਹੁਸ਼ਿਆਰਪੁਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।

ਉਸੇ ਤਰ੍ਹਾਂ ਹੀ ਏ ਐਸ ਆਈ ਅਨਿਲ ਕੁਮਾਰ ਆਪਣੇ ਸਾਥੀਆਂ ਸਮੇਤ ਗਸ਼ਤ ਅਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਲਗੇ ਕਰਫਿਊ ਦੇ ਸਬੰਧ ਵਿੱਚ ਸਰਹਾਲ ਮੋੜ ਗੜ੍ਹਦੀਵਾਲਾ ਵੱਲ ਜਾ ਰਹੇ ਸੀ ਤਾਂ ਸੋਮੇ ਦੇ ਆਰੇ ਦੋ ਕੋਲ ਇੱਕ ਸਬਜੀ ਦੀ ਦੁਕਾਨ ਗੌਤਮ ਮਹਿਤਾ ਉਰਫ ਜੋਨੀ ਪੁੱਤਰ ਸ਼ਾਮ ਕੁਮਾਰ ਵਾਸੀ ਵਾਰਡ ਨੰਬਰ 6 ਹਰਿਆਣਾ ਖੋਲ ਕੇ ਸਬਜੀ ਵੇਚ ਰਿਹਾ ਸੀ। ਜਿਸ ਨੇ ਲਾਕਡਾਊਨ ਪਾਸ ਪੇਸ਼ ਨਹੀਂ ਕੀਤਾ।ਪੁਲਸ ਨੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਤੇ ਸ਼ਾਮ ਨਿਵਾਸੀ ਗੜ੍ਹਦੀਵਾਲਾ ਅਤੇ ਗੌਤਮ ਮਹਿਤਾ ਉਰਫ ਜੋਨੀ ਨਿਵਾਸੀ ਹਰਿਆਣਾ ਤੇ ਧਾਰਾ 188 ਭ/ਦ ਅਧੀਨ ਮਾਮਲਾ ਦਰਜ ਕੀਤਾ ਹੈ। 

Related posts

Leave a Reply