LATEST NEWS: ਜਪਾਨ ਭੇਜਣ ਦੇ ਨਾ ਤੇ 9 ਲੱਖ 5 ਹਜ਼ਾਰ ਦੀ ਠੱਗੀ ਮਾਰਣ ਦੇ ਦੋਸ਼ ਵਿੱਚ 4 ਵਿਰੁੱਧ ਮਾਮਲਾ ਦਰਜ

ਜਪਾਨ ਭੇਜਣ ਦੇ ਨਾ ਤੇ 9 ਲੱਖ 5 ਹਜ਼ਾਰ ਦੀ ਠੱਗੀ ਮਾਰਣ ਦੇ ਦੋਸ਼ ਵਿੱਚ 4 ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 31 ਦਸੰਬਰ ( ਅਸ਼ਵਨੀ ) :-

ਜਪਾਨ ਭੇਜਣ ਦੇ ਨਾ ਤੇ 9 ਲੱਖ 5 ਹਜ਼ਾਰ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਦੀ ਪੁਲਿਸ ਵਲੋ 4 ਵਿਅਕਤੀਅਾ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਅਾ ਹੈ । ਜਗਮੀਤ ਕੋਰ ਪਤਨੀ ਅੰਗਰੇਜ ਸਿੰਘ ਵਾਸੀ ਪਿੰਡ ਮੱਲੋਵਾਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਹਰਜੀਤ ਕੋਰ ਉਸ ਦੀ ਨਨਾਣ ਲੱਗਦੀ ਹੈ ਤੇ ਹਰਜੀਤ ਕੋਰ ਦਾ ਲੜਕਾ ਸਿਮਰਨਜੀਤ ਸਿੰਘ ਜਪਾਨ ਵਿਚ ਰਹਿੰਦਾ ਹੈ ।

ਸੁਰਿੰਦਰ ਸਿੰਘ ਪੁੱਤਰ ਚੰਨਣ ਸਿੰਘ , ਹਰਜੀਤ ਕੋਰ ਪਤਨੀ ਸੁਰਿੰਦਰਪਾਲ ਸਿੰਘ , ਸਿਮਰਨਜੀਤ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀਅਾਨ ਕਾਹਨੂੰਵਾਨ ਅਤੇ ਚਰਨਜੀਤ ਸਿੰਘ ਪੁੱਤਰ ੳਕਾਂਰ ਸਿੰਘ ਵਾਸੀ ਹਾਜੀਪੁਰ ਹੁਸ਼ਿਅਾਪੁਰ ਨੇ ਸੋਚੀ ਸਮਝੀ ਸਾਜਸ਼ ਤਹਿਤ ੳਸ ਦੇ ਲੜਕੇ ਜਸਵਿੰਦਰ ਸਿੰਘ ਨੂੰ ਜਪਾਨ ਭੇਜਣ ਲੲੀ 9 ਲੱਖ 5 ਹਜਾਰ ਰੁਪਏ ਲਏ ਸਨ ਪਰ ਉਕਤ  ਵਿਅਕਤੀ ਉਸ ਦੇ ਲੜਕੇ ਨੂੰ ਜਪਾਨ ਭੇਜਣ ਦੀ ਬਜਾਏ ਵੱਖ ਵੱਖ ਦੇਸ਼ਾ ਵਿਚ ਘੁਮਾਉਂਦੇ ਰਹੇ ਹਨ ।

ਜੋਕਿ ਖੱਜਲ ਖੁਅਾਰ ਹੋ ਕੇ ਵਾਪਿਸ ਭਾਰਤ ਅਾ ਗਿਅਾ ੲਿਸ ਤਰਾ ਉਕਤ  ਵਿਅਕਤੀਅਾ ਨੇ ਉਸ ਨਾਲ ਠੱਗੀ ਕੀਤੀ ਹੈ । ਇਸ  ਸ਼ਿਕਾਇਤ  ਦੀ ਜਾਂਚ ਉਪ ਪੁਲਿਸ ਕਪਤਾਨ ਕਰਾੲਿਮ ਵਿਰੁਧ ਪ੍ਰਾਪਰਟੀ ਵਲੋ ਕਰਨ ਉਪਰਾਂਤ ਪੁਲਿਸ ਵਲੋ ਉਕਤ ਵਿਅਕਤੀਅਾ ਵਿਰੁਧ ਮਾਮਲਾ ਦਰਜ ਕਰਕੇ ਅਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply