ਇੰਗਲੈਂਡ ਭੇਜਣ ਦੇ ਨਾਂ ਤੇ 7 ਲੱਖ 63 ਹਜ਼ਾਰ ਰੁਪਏ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪਤੀ-ਪਤਨੀ ਵਿਰੁੱਧ ਮਾਮਲਾ ਦਰਜ


ਗੁਰਦਾਸਪੁਰ 3 ਜਨਵਰੀ (ਅਸ਼ਵਨੀ) :- ਇੰਗਲੈਂਡ ਭੇਜਣ ਦੇ ਨਾਂ ਤੇ 7 ਲੱਖ 63 ਹਜ਼ਾਰ ਰੁਪਏ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਕਲਾਨੋਰ ਦੀ ਪੁਲਿਸ ਪਤੀ-ਪਤਨੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਯਾਦਵਿੰਦਰ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਨਿੱਜਰਪੁਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਪੰਕਜ ਕੁਮਾਰ ਪੁੱਤਰ ਕੁਲਦੀਪ ਰਾਏ ਅਤੇ ਪਰਵਿੰਦਰ ਕੋਰ ਪਤਨੀ ਪੰਕਜ ਕੁਮਾਰ ਜੀਰਕਪੁਰ ਵੱਲੋਂ ਉਸ ਨੂੰ ਇੰਗਲੈਂਡ ਭੇਜਣ ਲਈ 7 ਲੱਖ 63 ਹਜ਼ਾਰ ਰੁਪਏ ਲਏ ਪਰ ਉਕਤ ਨੇ ਨਾ ਤਾਂ ਉਸ ਨੂੰ ਇੰਗਲੈਂਡ ਭੇਜੀਆਂ ਅਤੇ ਨਾ ਹੀ ਉਸ ਪਾਸੋ ਲਏ ਹੋਏ ਪੈਸੇ ਵਾਪਿਸ ਕੀਤੇ । ਸਬ ਇੰਸਪੈਕਟਰ ਸੁਰਜਨ ਸਿੰਘ ਨੇ ਦਸਿਆਂ ਕਿ ਯਾਦਵਿੰਦਰ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਕ੍ਰਾਇਮ ਵਿਰੁੱਧ ( ਪ੍ਰਾਪਰਟੀ ) ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਉਕਤ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply