ਕਨੇਡਾ ਭੇਜਣ ਦੇ ਨਾਂ ਤੇ 10 ਲੱਖ 25 ਹਜ਼ਾਰ ਰੁਪਏ ਅਤੇ ਇਕ ਹਜ਼ਾਰ ਅਮਰੀਕਨ ਡਾਲਰ ਠੱਗਣ ਦੇ ਦੋਸ਼ ਵਿੱਚ ਪਤੀ-ਪਤਨੀ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 5 ਨਵੰਬਰ ( ਅਸ਼ਵਨੀ ) :- ਕਨੇਡਾ ਭੇਜਣ ਦੇ ਨਾ ਤੇ 10 ਲੱਖ 25 ਹਜ਼ਾਰ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਦੀ ਪੁਲਿਸ ਵੱਲੋਂ ਪਤੀ -ਪਤਨੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਲਖਵਿੰਦਰ ਸਿੰਘ  ਪੁੱਤਰ ਬਲਦੇਵ ਸਿੰਘ ਵਾਸੀ ਕਿਸ਼ਨਪੁਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਸੁਰਜੀਤ ਸਿੰਘ ਪੁੱਤਰ ਸਰਵਨ ਸਿੰਘ ਅਤੇ ਗੁਰਪ੍ਰੀਤ ਕੋਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਭਿਖਾਰੀ ਹਾਰਣੀ ਨੇ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਨੂੰ ਕਨੇਡਾ ਭੇਜਣ ਦੇ ਨਾ ਤੇ 10 ਲੱਖ 25 ਹਜ਼ਾਰ ਰੁਪਏ ਅਤੇ ਇਕ ਹਜ਼ਾਰ ਅਮਰੀਕਨ ਡਾਲਰ ਲਏ ਸਨ ਪਰ ਉਕਤ ਨੇ ਨਾ ਤਾਂ ਉਸ ਦੀ ਬੇਟੇ ਨੂੰ ਕਨੇਡਾ ਭੇਜਿਆ ਅਤੇ ਨਾ ਹੀ ਉਸ ਪਾਸੋਂ ਲਏ ਹੋਏ ਪੈਸੇ ਵਾਪਿਸ ਕੀਤੇ ਗਏ ਇਸ ਸ਼ਿਕਾਇਤ ਦੀ ਜਾਂਚ ੳਪ ਪੁਲਿਸ ਕਪਤਾਨ ਇਨਵੇਸਟੀਗੇਸ਼ਨ ਗੁਰਦਾਸਪੁਰ ਵਲੋ ਕਰਨ ੳਪਰਾਂਤ ਪਤੀ – ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।

Related posts

Leave a Reply