ਦਹੇਜ ‘ਚ ਕਾਰ ਖ੍ਰੀਦਣ ਲਈ 5 ਲੱਖ ਦੀ ਮੰਗ ਪੂਰੀ ਨਾ ਹੋਣ ਤੇ ਪਤਨੀ ਨਾਲ ਮਾਰਕੁੱਟ ਕਰਨ ਤੇ ਪਤੀ ਵਿਰੁਧ ਮਾਮਲਾ ਦਰਜ

ਗੁਰਦਾਸਪੁਰ 30 ਅਗਸਤ ( ਅਸ਼ਵਨੀ ) : ਦਹੇਜ ਵਿੱਚ ਕਾਰ ਖ੍ਰੀਦਣ ਲਈ 5 ਲੱਖ ਰੁਪਏ ਦੀ ਮੰਗ ਮੰਗ ਪੂਰੀ ਨਾ ਹੋਣ ਤੇ ਪਤਨੀ ਨਾਲ ਮਾਰ ਕੁਟਾਈ ਕਰਨ ਤੇ ਪਤੀ ਵਿਰੁਧ ਪੁਲਿਸ ਸਟੇਸ਼ਨ ਪੁਰਾਨਾ ਸ਼ਾਲਾ ਦੀ ਪੁਲਿਸ ਵਲੋ ਮਾਮਲਾ ਦਰਜ ਕੀਤਾ ਗਿਆ ਹੈ।ਵਰਪ੍ਰੀਤ ਕੌਰ ਪੁੱਤਰੀ ਵਰਿੰਦਰ ਸਿੰਘ ਵਾਸੀ ਚੱਕ ਸਰੀਫ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਰਾਹੀ ਕਿਹਾ ਕਿ ਉਸ ਦੀ ਸਾਦੀ 11 ਮਾਰਚ 18 ਨੂੰ ਭੁਪਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪੁਰਾਣਾ ਸ਼ਾਲਾ ਨਾਲ ਹੋਈ ਸੀ ਜਿਸ ਨੂੰ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਨੋਕਰੀ ਮਿਲੀ ਹੋਈ ਹੈ, ਵਿਆਹ ਤੋ ਥੋੜੇ ਦਿਨ ਬਾਅਦ ਹੀ ਭੁਪਿੰਦਰ ਸਿੰਘ ਉਸ ਨੂੰ ਦਹੇਜ ਦੀ ਖਾਤਰ ਤੰਗ ਪ੍ਰੇਸਾਨ ਕਰਦਾ ਸੀ ਅਤੇ ਦਹੇਜ ਵਿੱਚ ਕਾਰ ਖ੍ਰੀਦਣ ਲਈ 5 ਲੱਖ ਰੁਪਏ ਦੀ ਮੰਗ ਕਰਦਾ ਸੀ ਦਹੇਜ ਦੀ ਮੰਗ ਪੂਰੀ ਨਾ ਹੋਣ ਤੇ ਭੁਪਿੰਦਰ ਸਿੰਘ ਨੇ ਉਸ ਦੀ ਮਾਰ ਕੁਟਾਈ ਕੀਤੀ ਹੈ।ਇੰਸਪੈਕਟਰ ਕੁਲਜੀਤ ਸਿੰਘ ਪੁਲਿਸ ਸਟੇਸ਼ਨ ਪੁਰਾਨਾ ਸ਼ਾਲਾ ਨੇ ਦਸਿਆ ਕਿ ਕਪਤਾਨ ਪੁਲਿਸ ਇੰਨਵੈਸਟੀਗੇਸਨ ਗੁਰਦਾਸਪੁਰ ਵਲੌ ਇਸ ਸ਼ਿਕਾਇਤ ਦੀ ਜਾਂਚ ਕਰਨ ਉਪਰਾਂਤ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ। 

Related posts

Leave a Reply