ਕਨੇਡਾ ਭੇਜਣ ਦੇ ਦਾ ਝਾਂਸਾ ਦੇ ਕੇ 7 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿਚ ਮਾਂ ਅਤੇ ਪੁੱਤਰ ਵਿਰੁਧ ਮਾਮਲਾ ਦਰਜ

ਗੁਰਦਾਸਪੁਰ 6 ਅਕਤੂਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੀ ਪੁਲਿਸ ਵੱਲੋਂ ਕਿ ਮਾਂ ਅਤੇ ਉਸ ਦੇ ਪੁੱਤਰ ਵਿਰੁਧ ਇਕ ਲੜਕੀ ਨੂੰ ਕਨੇਡਾ ਭੇਜਣ ਦੇ ਨਾ ਤੇ ਸੱਤ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ ।ਸੰਤੋਸ਼ ਉਬਰਾਏ ਪਤਨੀ ਸਵਰਗੀ ਰਘਬੀਰ ਪਾਲ ਵਾਸੀ ਪਿੰਡ ਭਰਥ ਕਾਜੀ ਚੱਕ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦੋਸ਼ ਲਗਾਇਆ ਕਿ ਜੋਰਸ ਸੋਨੀ ਪੁੱਤਰ ਸਵਰਗੀ ਇੰਦਰਜੀਤ ਸੋਨੀ ਅਤੇ ਰਜਿੰਦਰ ਕੋਰ ਪਤਨੀ ਸਵਰਗੀ ਇੰਦਰਜੀਤ ਸੋਨੀ ਵਾਸੀ ਹੁਸ਼ਿਆਰਪੁਰ ਨੇ ਉਸ ਦੀ ਪੋਤਰੀ ਸਨਾ ਉਬਰਾਏ ਨੂੰ ਕਨੇਡਾ ਭੇਜਣ ਦਾ ਝਾਂਸਾ ਦੇ ਕੇ ਸੱਤ ਲੱਖ ਦੀ ਠੱਗੀ ਮਾਰੀ ਹੈ।ਐਸ ਆਈ ਹਰਜੀਤ ਸਿੰਘ ਨੇ ਦਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਦੀਨਾ ਨਗਰ ਵੱਲੋਂ ਕਰਨ ਉਪਰਾਂਤ ਮਾਮਲਾ ਦਰਜ ਕੀਤਾ ਗਿਆ ਹੈ।

Related posts

Leave a Reply