ਗੜ੍ਹਦੀਵਾਲਾ ‘ਚ ਕੋਰੋਨਾ ਵਾਇਰਸ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਮਾਮਲਾ ਦਰਜ

ਗੜ੍ਹਦੀਵਾਲਾ (ਚੌਧਰੀ) : ਸਥਾਨਕ ਪੁਲਿਸ ਨੇ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਹੁਕਮਾਂ ਦੀ ਉਲੰਘਣਾ ਕਰਨ ਤੇ ਇੱਕ ਵਿਅਕਤੀ ਤੇ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਹੈ।ਇਹ ਮੁੱਕਦਮਾ ਏ ਐਸ ਆਈ ਜਸਵੀਰ ਸਿੰਘ ਵਲੋਂ ਦਰਜ ਰਜਿਸਟਰ ਹੋਇਆ ਕਿ ਉਹ ਸਮੇਤ  ਪੁਲਿਸ ਪਾਰਟੀ ਦੇ ਕਰੋਨਾ ਵਾਇਰਸ ਦੇ ਹੁਕਮ ਸਬੰਧ ਵਿੱਚ ਕਰਫਿਊ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਸਬੰਧੀ ਬਰਾਏ ਚੈਕਿੰਗ ਦੇ ਸਬੰਧ ਵਿੱਚ ਬੱਸ ਅੱਡਾ ਗੜਦੀਵਾਲ ਮੋਜੂਦ ਸੀ ਤਾਂ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਏ ਐਸ ਆਈ ਜਸਵੀਰ ਸਿੰਘ ਨੇ ਰੋਕ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਯੁਵਰਾਜ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਸੰਗਲਾਂ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦੱਸਿਆ ਜਿਸ ਨੂੰ ਪੁੱਛਿਆ ਕਿ ਤੇਰੇ ਪਾਸ ਕਰਫਿਊ ਪਾਸ ਹੈ ਜੋ ਮੋਕਾ ਪਰ ਕੋਈ ਵੀ ਕਰਫਿਊ ਪਾਸ ਪੇਸ਼ ਨਹੀਂ ਕਰ ਸਕਿਆਂ।ਜਿਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਯੁਵਰਾਜ ਸਿੰਘ ਉਕਤ ਨੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਜੁਰਮ 188 ਭ:ਦ ਅਧੀਨ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। 

Related posts

Leave a Reply