CDT NEWS LATEST : ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਨਿਰਧਾਰਤ ਸਮੇਂ ਲਈ 28 ਮਾਰਚ ਨੂੰ ਦੁਪਿਹਰ 2 ਵਜੇ ਤੋਂ ਪੰਜ ਵਜੇ ਤੱਕ ਤੋਂ ਸੁਰੂ – ਡਿਪਟੀ ਕਮਿਸ਼ਨਰ ਖਹਿਰਾ

ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਨਿਰਧਾਰਤ ਸਮੇਂ ਲਈ ਅੱਜ ਤੋਂ ਸੁਰੂ – ਡਿਪਟੀ ਕਮਿਸ਼ਨਰ

ਪਠਾਨਕੋਟ 28 ਮਾਰਚ  ( Rajinder Rajan Bureau  Chief  ) ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਦੋਰਾਨ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ, ਅਤੇ ਹੁਣ ਪ੍ਰਸਾਸਨ ਵੱਲੋਂ ਬਾਕੀ ਸੇਵਾਵਾਂ ਨੂੰ ਨਿਰਧਾਰਤ ਸਮੇਂ ਲਈ ਖੋਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਜਿਲ•ਾ ਪ੍ਰਸਾਸਨ ਵੱਲੋਂ ਆਉਂਣ ਵਾਲੇ ਦਿਨਾਂ ਲਈ ਨਿਰਧਾਰਤ ਬੈਂਕਾਂ ਦੀਆਂ ਸੇਵਾਵਾਂ ਖੋਲੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।


ਉਨ•ਾਂ ਦੱਸਿਆ ਕਿ  ਬੈਂਕ ਸੇਵਾਵਾਂ ਲਈ ਪੰਜਾਬ ਨੇਸਨਲ ਬੈਂਕ ਐਸ.ਐਸ.ਸੀ. ਬ੍ਰਾਂਚ ਪਠਾਨਕੋਟ, ਸਟੇਟ ਬੈਂਕ ਆਫ ਇੰਡੀਆ ਢਾਂਗੂ ਰੋਡ ਮੈਨ ਬ੍ਰਾਂਚ ਪਠਾਨਕੋਟ, ਗੁਰਦਾਸਪੁਰ ਸੈਂਟ੍ਰਲ ਕੋ-ਉਪਰੇਟਿਵ ਬੈਂਕ ਸਾਹਪੁਰ ਚੋਕ ਪਠਾਨਕੋਟ, ਪੰਜਾਬ ਗ੍ਰਾਮੀਣ ਬੈਂਕ ਸਾਹਪੁਰ ਚੋਕ ਪਠਾਨਕੋਟ, ਹਿੰਦੂ ਕੋਉਪਰੇਟਿਵ ਬੈਂਕ ਡਲਹੋਜੀ ਰੋਡ ਪਠਾਨਕੋਟ, ਐਚ.ਡੀ.ਐਫ. ਸੀ. ਬੈਂਕ ਡਲਹੋਜੀ ਰੋਡ ਪਠਾਨਕੋਟ ਅਤੇ ਸਟੈਟ ਬੈਂਕ ਆਫ ਇੰਡੀਆ ਜਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ.
ਇਹ ਬੈਂਕ 28 ਮਾਰਚ ਨੂੰ ਦੁਪਿਹਰ 2 ਵਜੇ ਤੋਂ ਪੰਜ ਵਜੇ ਤੱਕ ਖੋਲੇ ਗਏ ਅਤੇ 29 ਮਾਰਚ ਅਤੇ 30 ਮਾਰਚ ਨੂੰ ਸਵੇਰੇ 11 ਵਜੇ ਤੋਂ ਦੁਪਿਹਰ 2 ਵਜੇ ਤੱਕ ਖੋਲੇ ਜਾਣਗੇ।

Related posts

Leave a Reply