CDT_NEWS : ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਵੱਲੋਂ ਪੁੱਟਿਆ ਗਿਆ ਅਹਿਮ ਕਦਮ : ਡਾ. ਅਮਨਦੀਪ ਕੌਰ

ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਵੱਲੋਂ ਪੁੱਟਿਆ ਗਿਆ ਅਹਿਮ ਕਦਮ: ਡਾ. ਅਮਨਦੀਪ ਕੌਰ
ਹੁਸ਼ਿਆਰਪੁਰ, 19 ਅਗਸਤ (CDT NEWS):
ਕਮਿਸ਼ਨਰ, ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਸਫਾਈ ਵਿਚ ਹੀ ਭਲਾਈ ਦੀ ਮੁਹਿੰਮ ਦਾ ਆਗਾਜ਼ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਇਸ ਲੜੀ ਤਹਿਤ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਵੱਖ-ਵੱਖ ਕੂੜੇ ਦੇ ਸੈਕੰਡਰੀ ਪੁਆਇੰਟਾਂ ਨੂੰ ਜੰਗੀ ਪੱਧਰ ‘ਤੇ ਖਾਲੀ ਕਰਵਾ ਦਿੱਤਾ ਗਿਆ ਹੈ, ਜਿਸ ਅਨੁਸਾਰ ਵੈਟ ਵੇਸਟ ਨੂੰ ਸਿੱਧਾ ਹੀ ਐਮ.ਆਰ.ਐਫ ਸ਼ੈਡਾਂ ‘ਤੇ ਬਣਾਈਆਂ ਪਿੱਟਾ ਉਤੇ ਪਾ ਦਿੱਤਾ ਗਿਆ ਹੈ।

ਇਸ ਕੂੜੇ ਵਿਚੋਂ ਨਿੱਕਲੇ ਪਲਾਸਟਿਕ ਲਿਫਾਫਿਆਂ ਦੀ ਬੇਲਿੰਗ ਨਾਲ ਦੀ ਨਾਲ ਕਰਵਾਈ ਜਾ ਰਹੀ ਹੈ, ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਕੂੜੇ ਦੇ ਡੰਪ ਜੋ ਖਾਲੀ ਕਰਵਾਏ ਗਏ ਹਨ ਉਨ੍ਹਾਂ  ਡੰਪਾਂ ‘ਤੇ ਭਵਿੱਖ ਵਿਚ ਕੂੜਾ ਨਗਰ ਨਿਗਮ ਅਤੇ ਆਮ ਪਬਲਿਕ ਵੱਲੋਂ ਨਾ ਸੁੱਟਿਆ ਜਾਵੇ। ਇਸ ਲਈ ਇਨ੍ਹਾਂ ਥਾਂਵਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਇੱਕ ਯੋਜਨਾਂ ਤਿਆਰ ਕੀਤੀ ਜਾ ਰਹੀ ਹੈ, ਜਿਸ ਤਹਿਤ ਇਨ੍ਹਾਂ ਥਾਂਵਾ ‘ਤੇ ਪਲਾਂਟੇਸ਼ਨ ਕਰਕੇ ਆਮ ਪਬਲਿਕ ਲਈ ਬੈਠਣ ਲਈ ਬੈਂਚ ਲਗਵਾਉਣ ਦੀ ਤਜਵੀਜ਼ ਹੈ।

ਇਨ੍ਹਾਂ ਥਾਂਵਾ ਦਾ ਸੁੰਦਰੀਕਰਨ ਕਰਨ ਉਪਰੰਤ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਇਨ੍ਹਾਂ ਥਾਂਵਾ ‘ਤੇ ਬਿਲਕੁਲ ਵੀ ਕੂੜਾ ਨਾ ਸੁੱਟਣ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਸਵੱਛ ਭਾਰਤ ਮੁਹਿੰਮ ਦਾ ਹਿੱਸਾ ਬਣ ਕੇ ਆਪਣੇ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਰੱਖਣ ਅਤੇ ਵਾਤਾਵਰਨ ਨੂੰ ਬਚਾਉਣ ਲਈ ਸਫਾਈ ਸੇਵਕਾ ਨੂੰ ਘਰ ਤੋਂ ਹੀ ਗਿੱਲਾ ਸੁੱਕਾ-ਕੂੜਾ ਅਲੱਗ-ਅਲੱਗ ਦੇਣ, ਤਾਂ ਜੋ ਇਸ ਕੂੜੇ ਨੂੰ ਕਿਸੇ ਵੀ ਡੰਪ ‘ਤੇ ਨਾ ਸੁੱਟਿਆ ਜਾਵੇ ਅਤੇ ਇਹ ਕੂੜਾ ਸਿੱਧੇ ਤੌਰ ‘ਤੇ ਗੱਡੀਆ ਰਾਹੀਂ ਐਮ.ਆਰ ਸ਼ੈਡਾਂ ‘ਤੇ ਚਲਿਆ ਜਾਵੇ।

1000

Related posts

Leave a Reply