ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ 105 ਵਾਂ ਸ਼ਹੀਦੀ ਦਿਹਾੜਾ ਮਨਾਇਆ

ਪੰਜਾਬੀ ਸਮੇਂ ਨੂੰ ਵੰਗਾਰਨਾ ਵੀ ਜਾਣਦੇ ਨੇ,ਤੇ ਬਦਲਣਾ ਵੀ : ਪ੍ਰੋ. ਸੁਰਜੀਤ ਜੱਜ

ਹਕੂਮਤੀ ਜਮਾਤਾਂ ਦੇ ਸਿਆਸੀ ਲੀਡਰ ਢਿੱਡ ਦੇ ਭੁੱਖੇ ਨਹੀਂ, ਨੀਤਾਂ ਦੇ ਹਨ ਭੁੱਖੇ

ਗੁਰਦਾਸਪੁਰ 16 ਨਵੰਬਰ ( ਅਸ਼ਵਨੀ ) : ਨਟਾਲੀ ਰੰਗਮੰਚ ਗੁਰਦਾਸਪੁਰ ਵਲੋਂ ਅੱਜ ਗੁਰਦਾਸਪੁਰ ਦੇ ਅਮਰ ਪੈਲਸ ਵਿਖੇ ਆਜ਼ਾਦੀ ਸੰਗਰਾਮ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 105 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਭਿਅਆਚਾਰਕ ਤੇ ਨਾਟਕ ਮੇਲੇ ਦਾ ਆਯੋਜਨ ਕੀਤਾ ਗਿਆ! ਇਸ ਵਿਚ ਡਾ: ਰਜਿੰਦਰ ਸਿੰਘ ਸੋਹਲ ਪੀ ਪੀ ਐਸ, ਐਸ ਐਸ ਪੀ ਗੁਰਦਾਸਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ! ਇਸ ਮੌਕੇ ਸਭਿਆਚਾਰਕ ਗੀਤ ਸੰਗੀਤ ਦੇ ਨਾਲ ਅਾਜ਼ਾਦ ਭਗਤ ਸਿੰਘ ਵਿਰਾਸਤ ਮੰਚ ਅੰਮਿ੍ਤਸਰ ਦੀ ਟੀਮ ਵਲੋਂ ਸ੍ਰੀ ਦਲਜੀਤ ਸੋਨਾ ਦੀ ਨਿਰਦੇਸ਼ਨਾ ਹੇਠ ਕੋਰੀਓਗਾ੍ਫ਼ੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਦਾ ਦਰਸ਼ਕਾਂ ਨੇ ਭਰਭੂਰ ਅਨੰਦ ਮਾਣਿਆ। ਡਾ: ਪਵਨ ਸ਼ਹਿਰੀਆ ਦੀ ਨਿਰਦੇਸ਼ਨਾ ਹੇਠ ਨਾਟਕ “ਕਰਤਾਰਪੁਰ ਦੀ ਰਾਹ ‘ਤੇੇ” ਰੰਗਯਾਨ ਥਿਏਟਰ ਗਰੁੱਪ ਪਠਾਨਕੋਟ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ।

ਮੌਜ਼ੂਦਾ ਦੌਰ ਵਿਚ ਕਿਸਾਨੀ ਦੀ ਨਿੱਘਰਦੀ ਹੋਈ ਹਾਲਤ ਅਤੇ ਹੋਰ ਆਰਥਕ ਅਤੇ ਸੱਭਿਆਚਾਰਕ ਮੁੱਦਿਆਂ ਬਾਰੇ ਚਾਨਣਾ ਪਾਉਂਦਿਆਂ ਪ੍ਗਤੀਸ਼ੀਲ ਲੇਖਕ ਮੰਚ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਸੁਰਜੀਤ ਜੱਜ ਨੇ ਕਿਹਾ ਕਿ ਪੰਜਾਬ ਦਾ ਮਜੂਦਾ ਸੰਕਟ, ਵਿਸ਼ੇਸ਼ ਕਰ ਕਿਸਾਨੀ ਸੰਕਟ ਕੋਈ ਅਚਾਨਕ ਵਾਪਰਿਆ ਵਰਤਾਰਾ ਨਹੀਂ ਹੈ, ਤੇ ਨਾ ਹੀ ਇਸ ਲਈ ਲੜਿਆ ਜਾ ਰਿਹਾ ਕਿਸਾਨੀ ਸੰਘਰਸ਼ ਜੋ ਇਕ ਤਰ੍ਹਾਂ ਨਾਲ ਪੰਜਾਬੀਆਂ ਦਾ ਲੋਕ ਘੋਲ ਬਣ ਕੇ ਉਭਰਿਆ ਹੈ,ਇਹ ਕੋਈ ਅਸਲੋਂ ਨਵਾਂ ਸੰਘਰਸ਼ ਨਹੀਂ ਹੈ ਬਲਕਿ ਇਸ ਪਿਛੇ ਪੰਜਾਬੀਆਂ ਦੀ ਸਦੀਆਂ ਪੁਰਾਣੀ ਲਗਾਤਾਰ ਚੱਲਣ ਵਾਲੀ ਨਾਬਰੀ ਦੀ ਪ੍ਰੰਪਰਾ ਹੈ। ਜੋ ਆਰੀਆ ਕਾਲ ਤੋਂ ਲੈ ਕੇ ਸਿਕੰਦਰ ਦੇ ਰੂ ਬ ਰੂ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਤਾਕਤ ਲੈ ਕੇ, ਗ਼ਦਰ ਪਾਰਟੀ ਤੋਂ ਹੁੰਦੀ ਹੋਈ ਅੱਜ ਤੱਕ ਪਹੁੰਚਦੀ ਹੈ। ਪੰਜਾਬੀ ਸਮੇਂ ਨੂੰ ਵੰਗਾਰਨਾ ਵੀ ਜਾਣਦੇ ਹਨ ਤੇ ਬਦਲਣਾ ਵੀ।

ਇਹ ਇਤਿਹਾਸ ਸਾਂਭਣ ਭਾਵੇਂ ਨਾ ਪਰ ਸਿਰਜਣਾ ਜ਼ਰੂਰ ਜਾਣਦੇ ਹਨ । ਅੱਜ ਵੀ ਪੰਜਾਬੀ ਬੰਦਾ ਲੋਕ ਸੰਘਰਸ਼ ਦਾ ਇਕ ਨਵਾਂ ਇਤਿਹਾਸ ਸਿਰਜ ਰਿਹਾ ਹੈ।ਇਸ ਸਮਾਰੋਹ ਵਿਚ ਡਾ: ਅਜੇ ਅਬਰੋਲ(ਏ ਐਮ ਸੀ)ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਲ ਰਹੇ। ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਆਜ਼ਾਦੀ ਦੇ 73 ਸਾਲ ਬੀਤ ਜਾਣ ਤੇ ਸਾਡੀਆਂ ਸਰਕਾਰਾਂ ਬਰਸਾਤੀ ਪਾਣੀ ਦੇ ਨਿਕਾਸ ਤੇ ਸੀਵਰੇਜ ਦਾ ਸਚਾਰੂ ਪ੍ਰਬੰਧ, ਸੜਕਾਂ ਦਾ ਠੀਕ ਪ੍ਰਬੰਧ ਤੇ ਟ੍ਰੈਫਿਕ ਨੂੰ ਸਹੀ ਢੰਗ ਨਾਲ ਕੰਟਰੋਲ ਨਹੀਂ ਕਰ ਸਕੇ, ਸਾਡੇ ਸਿਆਸੀ ਆਗੂ ਆਪਣੀਆਂ ਨਿੱਜੀ ਜਾਇਦਾਦਾਂ ਵਧਾਉਣ ਲਈ ਲੱਗੇ ਹੋਏ ਹਨ, ਇਹ ਢਿੱਡ ਦੇ ਭੁੱਖੇ ਨਹੀਂ, ਨੀਤਾਂ ਦੇ ਭੁੱਖੇ ਹਨ ਜੋ ਰੱਜਦੇ ਨਹੀਂ, ਸਮਾਜਿਕ ਕੰਮਾਂ ਵਾਸਤੇ ਇਨ੍ਹਾਂ ਕੋਲ ਪੈਸੇ ਹੈਨੀ। ਮੰਚ ਸੰਚਾਲਨ ਰਛਪਾਲ ਸਿੰਘ ਘੁੰਮਣ ਜਨਰਲ ਸਕੱਤਰ  ਨੇ ਕੀਤਾ । ਇਸ ਮੌਕੇ ਤੇ ਨਟਾਲੀ ਰੰਗਮੰਚ ਆਹੁਦੇਦਾਰਾਂ ਨੇ ਮੁੱਖ ਮਹਿਮਾਨ ਦੇ ਨਾਲ਼ ਦੇਸ਼ ਦੀ ਰਾਖੀ ਲਈ ਸ਼ਹੀਦ ਹੋਏ ਸੈਨਿਕਾਂ ਦੇ ਪ੍ਰੀਵਾਰਾਂ ਨੂੰ ਸਟੇਜ ਤੋਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ, ਕਾਰਗਿਲ ਸ਼ਹੀਦ ਸੂਬੇਦਾਰ ਨਿਰਮਲ ਸਿੰਘ (ਵੀਰ ਚੱਕੀਆ), ਸ਼ਹੀਦ ਜਤਿੰਦਰ ਕੁਮਾਰ ਪਿੰਡ ਬਰਿਆਰ, ਸ਼ਹੀਦ ਬਲਦੇਵ ਸਿੰਘ ਤੇ ਨਾਇਬ ਸੂਬੇਦਾਰ ਸਤਨਾਮ ਸਿੰਘ ਪਿੰਡ ਭੋਜਰਾਜ ਦੇ ਪ੍ਰੀਵਾਰ ਸ਼ਾਮਲ ਸਨ।

ਇਸ ਮੌਕੇ ਵੱਡੀ ਗਿਣਤੀ ‘ਚ ਦਰਸ਼ਕਾਂ ਤੋਂ ਛੁੱਟ ਪੋ੍: ਅਵਤਾਰ ਸਿੰਘ ਸਿੱਧੂ ਰਿਟਾ: ਪਿ੍ੰਸੀਪਲ ਸਰਕਾਰੀ ਕਾਲਜ਼, ਸੀਨੀਅਰ ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ,ਗੁਰਮੀਤ ਸਿੰਘ ਬਾਜਵਾ ਲੈਕਚਰਾਰ(ਜਨਰਲ ਸਕੱਤਰ ਇਪਟਾ),ਅਮਰੀਕ ਸਿੰਘ ਮਾਨ, ਲੋਕ ਗਾਇਕ ਮੰਗਲ ਦੀਪ, ਜੇ ਪੀ ਖਰਲਾਂਵਾਲਾ ਪ੍ਧਾਨ ਸਾਹਿਤ ਸਭਾ ਗੁਰਦਾਸਪੁਰ, ਤਰਲੋਚਨ ਸਿੰਘ ਲੱਖੋਵਾਲ ਪ੍ਧਾਨ ਤਰਕਸ਼ੀਲ ਸੋਸਾਇਟੀ, ਬਲਜਿੰਦਰ ਸਿੰਘ ਸੱਭਰਵਾਲ, ਬਲਜਿੰਦਰ ਸਿੰਘ ਮੀਤ ਪ੍ਧਾਨ, ਐਸ ਪੀ ਸਿੰਘ ਗੋਸਲ ਪ੍ਧਾਨ ਸਾਬਕਾ ਸੈਨਿਕ ਸੰਘਰਸ਼ ਕਮੇਟੀ, ਪਿ੍ੰਸੀਪਲ ਸੂਰਤ ਸਿੰਘ ਗਿੱਲ ਮੀਤ ਪ੍ਧਾਨ, ਦਵਿੰਦਰ ਮਗਰਾਲਾ ਫਿਲਮ ਨਿਰਦੇਸ਼ਕ, ਮੁੱਖ ਸਲਾਹਕਾਰ ਰੰਜਨ ਵਫ਼ਾ ਅਤੇ ਬੂਟਾ ਰਾਮ ਆਜ਼ਾਦ ਸਲਾਹਕਾਰ, ਤੇਜਿੰਦਰ ਕੌਰ ਸੋਸ਼ਲ ਵਰਕਰ, ਵੀਰਾਂ ਵਾਲੀ, ਮੱਖਣ ਕੋਹਾੜ,ਸੀਤਲ ਸਿੰਘ ਗੁੰਨੋਪੁਰ, ਕਸ਼ਮੀਰ ਸਿੰਘ ਵਾਹਲਾ ਆਮ ਆਦਮੀ ਪਾਰਟੀ ਦੇ ਇੰਚਾਰਜ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ ਗੋਰਾਇਆ, ਇੰਜੀਨੀਅਰ ਕੁਲਵਿੰਦਰ ਸਿੰਘ ਪਾਹੜਾ ਤੇ ਨਟਾਲੀ ਰੰਗਮੰਚ ਗੁਰਦਾਸਪੁਰ ਦੇ ਮੈਂਬਰ ਆਪਣੇ ਪਰੀਵਾਰਾਂ ਸਮੇਤ ਸ਼ਾਮਲ ਹੋਏ! ਆਏ ਹੋਏ ਪਤਵੰਤਿਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਹੋਈਆਂ ਆਪਣੇ ਵਿਚਾਰ ਪੇਸ਼ ਕੀਤੇ!ਅੰਤ ,ਚ ਆਏ ਹੋਏ ਮਹਿਮਾਨਾਂ ਦੀ ਲੰਗਰ ਵਰਤਾ ਕੇ ਸੇਵਾ ਕੀਤੀ ਗਈ !

Related posts

Leave a Reply