ਐਸ.ਵੀ.ਜੇ.ਸੀ.ਡੀ.ਏ.ਵੀ.ਪਬਲਿਕ ਸਕੂਲ ‘ਚ 72ਵਾਂ ਗਣਤੰਤਰ ਦਿਵਸ ਮਨਾਇਆ


ਦਸੂਹਾ 27 ਜਨਵਰੀ (CHOUDHARY) : ਐੱਸ.ਵੀ.ਜੇ.ਸੀ.ਡੀ. ਏ.ਵੀ.ਪਬਲਿਕ ਸਕੂਲ ਦਸੂਹਾ ਵਿਖੇ 72ਵਾਂ ਗਣਤੰਤਰ ਦਿਵਸ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਸਕੂਲ ਦੇ ਪ੍ਰਾਂਗਣ ਵਿੱਚ ਝੰਡਾ ਲਹਿਰਾਇਆ ਗਿਆ ਅਤੇ ਫਿਰ ਸਕੂਲ ਦੇ ਸਮੂਹ ਸਟਾਫ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਇਸ ਸਾਲ ਕਰੋਨਾ ਦੀ ਮਹਾਂਮਾਰੀ ਦੇ ਕਾਰਨ ਸਕੂਲ ਦੇ ਪ੍ਰਿੰਸੀਪਲ ਅਤੇ ਰਿਜਨਲ ਆਫਿਸਰ ਅਲੋਕ ਬੇਤਾਬ ਦੇ ਨਿਰਦੇਸ਼ ਅਨੁਸਾਰ ਰੋਹਿਤ ਕੁਮਾਰ ਸਲਾਰੀਆ ਅਤੇ ਅਭਿਮਨਿਊ ਕੁਮਾਰ ਦੇ ਨੇਤਰਿਤਵ ਵਿਚ ਇਹ
ਗਣਤੰਤਰ ਦਿਵਸ ਸਮਾਰੋਹ ਮਨਾਇਆ ਗਿਆ,ਜਿਸ ਵਿਚ ਪਹਿਲੀ ਜਮਾਤ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਤਿਰੰਗੀ ਪੋਸ਼ਾਕ ਪਹਿਨ ਕੇ, ਹੱਥਾਂ ਵਿਚ ਤਿਰੰਗੇ ਝੰਡੇ ਫ਼ੜ ਕੇ ਆਪਣੀਆਂ ਫੋਟੋਆਂ ਭੇਜੀਆਂ ਪੰਜਵੀਂ ਜਮਾਤ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਤਿਰੰਗੇ ਝੰਡੇ, ਤਿੰਨ ਰੰਗਾ ਦੇ ਬੈਂਚ ਅਤੇ ਤਿੰਨ ਰੰਗਾ ਦੇ ਵਾਲ-ਹੈਂਗਿੰਗ ਆਦਿ ਬਣਾਏ, ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਵਿੱਚ ਤਿੰਨ ਰੰਗਾ ਦੇ ਸੈਂਡਵਿਚ, ਚੌਲ ਅਤੇ ਸਲਾਦ ਆਦਿ ਬਣਾ ਕੇ ਸਭ ਦਾ ਦਿਲ ਜਿੱਤ ਲਿਆ।

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਅਤੇ ਰਿਜਨਲ ਆਫਿਸਰ ਸ੍ਰੀ ਅਸ਼ੋਕ ਬੇਤਾਬ ਜੀ ਨੇ ਇਸ ਰਾਸ਼ਟਰੀ ਦਿਵਸ ਉੱਤੇ ਸਭ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਆਓ ਅਸੀਂ ਸਾਰੇ ਇਕੱਠੇ ਹੋ ਕੇ ਮਨਾਈਏ ਇਸ ਪਵਿੱਤਰ ਦਿਹਾੜੇ ਨੂੰ, ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਸਾਰੇ ਆਜ਼ਾਦ ਹੋਏ ਹਾਂ।ਸਾਨੂੰ ਕੋਈ ਪੁੱਛੇ ਕਿ ਤੁਸੀਂ ਕੌਣ ਹੋ ? ਤਾਂ ਅਸੀਂ ਸੀਨਾ ਤਾਣ ਕੇ ਕਹਾਂਗੇ ਕਿ ਅਸੀਂ ਹਿੰਦੂਸਤਾਨੀ ਹਾਂ।ਗਣਤੰਤਰ ਸਾਨੂੰ ਸਭ ਨੂੰ ਇੱਕ- ਜੁੱਟ ਹੋ ਕੇ ਰਹਿਣਾ ਸਿਖਾਉਂਦਾ ਹੈ।ਇਸ ਦਿਨ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਉਣਾ ਸਾਡੇ ਭਾਰਤ ਦੇ ਹਰ ਨਾਗਰਿਕ ਦਾ ਪਹਿਲਾ ਕਰਤੱਵ ਹੈ।ਅੱਜ ਇਸ ਮੌਕੇ ਤੇ ਰੋਹਿਤ ਸਲਾਰੀਆ,ਅਭਿਮਨਿਉ ਕੁਮਾਰ,ਅਨੀਤਾ ਰਤਨ, ਦੁਰਗੇਸ਼ ਨੰਦਨੀ, ਕਮਲਾ ਕੁਮਾਰੀ ,ਰਜਨੀ ਸੈਣੀ,ਨਰਿੰਦਰ ਕੌਰ,ਦੀਪਕ ਕੁਮਾਰ, ਸ਼ਸ਼ੀ ਭੂਸ਼ਣ,ਮਨੋਹਰ ਆਰਿਆ, ਰਿਸ਼ੂ,ਪੂਜਾ,ਰੰਜਨਾ ਸ਼ਰਮਾ,ਸੁਮਨ, ਰਜਨੀ ਉੱਪਲ,ਸੀਮਾ ਡਾਵਰ, ਅਨੀਤਾ ਧੀਰ, ਮੰਜਲਾ ਗੰਭੀਰ,ਬਲਜੀਤ ਸਹੋਤਾ, ਦੀਪਸ਼ਿਖਾ,ਕਿਰਨ ਨੰਦਾ ਕਿਰਨ ਬਾਲਾ, ਸੁਭਾਸ਼ ਚੰਦਰ,ਸੁਨੀਲ ਕੁਮਾਰ ,ਇੰਦੂ ਸ਼ਰਮਾ, ਸਤਵੰਤ ਸਿੰਘ ਆਦਿ ਹਾਜ਼ਰ ਸਨ।

Related posts

Leave a Reply