ਸਿਵਲ ਹਸਪਤਾਲ ਦਸੂਹਾ ਵਿਖੇ ਜਨ ਔਸ਼ਧੀ ਦਿਵਸ ਮਨਾਇਆ

ਦਸੂਹਾ 5 ਮਾਰਚ (ਚੌਧਰੀ) : ਅੱਜ  5 ਮਾਰਚ 2021ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਹੁਸ਼ਿਆਰਪੁਰ ਡਾ ਰਣਜੀਤ ਸਿੰਘ ਘੋਤੜਾ ਤੇ ਡਿਪਟੀ ਮੈਡੀਕਲ ਕਮਿਸ਼ਨਰ ਹਰਬੰਸ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ ਐਮ ਓ ਦਸੂਹਾ ਡਾ ਦਵਿੰਦਰ ਪੁਰੀ ਦੀ ਅਗਵਾਈ ਵਿਚ ਜਨ ਔੰਸ਼ਧੀ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਡਾ ਦਵਿੰਦਰ ਪੁਰੀ ਨੇ ਜਨ ਔੰਸ਼ਧੀ ਮੈਡੀਕਲ ਸਟੋਰ ਵਿੱਚ ਉਪਲਬੱਧ ਜੈਨਰਿਕ ਦਵਾਈਆਂ ਬਾਰੇ ਜਾਣਕਾਰੀ ਦਿੱਤੀ, ਜੋ ਕਿ ਬਰਾਡੰਡ ਦਵਾਈਆਂ ਨਾਲੋਂ ਕਾਫੀ ਸਸਤੀਆਂ ਹੁੰਦੀਆਂ ਹਨ ਤੇ ਇਨ੍ਹਾਂ ਦਾ ਅਸਰ ਵੀ ਬਰਾਡੰਡ ਦਵਾਈਆਂ ਵਰਗਾ ਹੀ ਹੁੰਦਾ ਹੈ ।ਜਨ ਔਸ਼ਧੀ ਮੈਡੀਕਲ ਸਟੋਰ ਸਿਵਲ ਹਸਪਤਾਲ ਦਸੂਹਾ ਵਿੱਚ ਸੁਚਾਰੂ ਢੰਗ ਨਾਲ ਚਲ ਰਿਹਾ ਹੈ ।ਇਹ ਮੈਡੀਕਲ ਸਟੋਰ ਲੋਕਾਂ ਨੂੰ ਸਸਤੀਆਂ ਦਵਾਈਆਂ ਉਪਲਬੱਧ ਕਰਵਾ ਰਿਹਾ ਹੈ ।ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਦਵਾਈ ਲੈਣੀ ਹੋਵੇ ਸਿਵਲ ਹਸਪਤਾਲ ਦਸੂਹਾ ਦੇ ਜਨ ਔੰਸ਼ਧੀ ਮੈਡੀਕਲ ਸਟੋਰ ਵਿਚੋਂ ਖਰੀਦੀ ਜਾਵੇ।ਇਸ ਮੌਕੇ ਤੇ ਡਾ ਕੁਲਵਿੰਦਰ ਸਿੰਘ, ਡਾ ਕਪਿਲ ਡੋਗਰਾ, ਡਾ ਹਰਜੀਤ ਸਿੰਘ, ਡਾ ਅਨਿਲ ਕੁਮਾਰ ,ਡਾ ਸੰਜੀਵ ਪੁਰੀ,ਡਾ ਕਰਣਜੀਤ ਸਿੰਘ, ਡਾ ਰਜਿੰਦਰ ਸਿੰਘ, ਵਰਿੰਦਰ ਸਿੰਘ, ਗੁਰਦੀਪ ਸਿੰਘ, ਸ਼ਵਿੰਦਰ ਸਿੰਘ, ਡੈਨੀਅਲ ਅਤੇ ਬਲਵਿੰਦਰ ਸਿੰਘ ਮੁੱਖ ਤੋਰ ਤੇ ਸ਼ਾਮਲ ਸਨ ।

Related posts

Leave a Reply