ਪੀ ਐਚ ਸੀ ਮੰਡ ਪੰਧੇਰ ਵਿਖੇ ਨਸਬੰਦੀ ਜਾਗਰੂਕਤਾ ਪੰਦਰਵਾੜਾ ਮਨਾਇਆ

ਮਰਦਾਂ ਦੀ ਆਈ ਵਾਰੀ ਪਰਿਵਾਰ ਨਿਯੋਜਨ ਵਿਚ ਹਿੱਸੇਦਾਰੀ

ਗੜ੍ਹਦੀਵਾਲਾ 29 ਨਵੰਬਰ (ਚੌਧਰੀ) : ਸਿਵਲ ਸਰਜਨ ਹੁਸ਼ਿਆਰਪੁਰ ਡਾ: ਜਸਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ: ਐੱਸਪੀ ਸਿੰਘ ਐੱਸ.ਐੱਮ.ਓ, ਪੀ.ਐੱਚ.ਸੀ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਚੀਰਾ ਰਹਿਤ ਨਸਬੰਦੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿਚ ਆਏ ਹੋਏ ਲੋਕਾਂ ਨੂੰ ਡਾਕਟਰ ਐੱਸ ਪੀ ਸਿੰਘ ਨੇ ਪਰਿਵਾਰ ਨਿਯੋਜਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਚੀਰਾ ਰਹਿਤ ਨਸਬੰਦੀ ਪੰਦਰਵਾੜੇ ਬਾਰੇ ਦੱਸਿਆ ਕਿ ਇਹ ਪੰਦਰਵਾੜਾ 04 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ।


ਚੀਰਾ ਰਹਿਤ ਨਸਬੰਦੀ ਮਰਦਾਂ ਲਈ ਪਰਿਵਾਰ ਭਲਾਈ ਦਾ ਸੌਖਾ ਤਰੀਕਾ ਹੈ । ਇਸ ਦੌਰਾਨ ਕੋਈ ਵੀ ਚੀਰ ਫਾੜ ਜਾਂ ਟਾਂਕਾ ਨਹੀਂ ਲਗਾਇਆ ਜਾਂਦਾ। ਸਰੀਰ ਵਿੱਚ ਕੋਈ ਵੀ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ। ਆਪ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ ਸਰਕਾਰ ਵੱਲੋਂ ਗਿਆਰਾਂ ਸੌ ਰੁਪਏ ਦਿੱਤੇ ਜਾਂਦੇ ਹਨ। ਇਸ ਮੌਕੇ ਤੇ (ਮਰਦਾਂ ਦੀ ਆਈ ਵਾਰੀ ਪਰਿਵਾਰ ਨਿਯੋਜਨ ਵਿਚ ਹਿੱਸੇਦਾਰੀ) ਅੱਜ ਦਾ ਥੀਮ ਰਿਹਾ। ਇਸ ਬੀ ਈ ਈ ਰਾਜੀਵ ਕੁਮਾਰ, ਰਾਜੀਵ ਰੋਮੀ,ਵਿਜੇ ਕੁਮਾਰ,ਹਰਪਾਲ ਸਿੰਘ,ਧਰਮਿੰਦਰ ਟੋਨੀ, ਸੁੱਚਾ ਰਾਮ, ਰਾਜੇਸ਼ ਸਾਰੇ ਹੈਲਥ ਵਰਕਰ ਆਦਿ ਹਾਜਰ ਸਨ।

Related posts

Leave a Reply