ਗੜਸ਼ੰਕਰ ‘ਚ ਸ਼ਹੀਦੇ ਆਜਮ ਭਗਤ ਸਿੰਘ ਦਾ 114 ਵਾਂ ਜਨਮ ਦਿਵਸ ਮਨਾਇਆ


ਗੜਸ਼ੰਕਰ 28 ਸਤੰਬਰ (ਅਸ਼ਵਨੀ ਸ਼ਰਮਾ) : ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਵਲੋਂ ਸ਼ਹੀਦੇ ਆਜਮ ਭਗਤ ਸਿੰਘ ਦਾ 114 ਵਾਂ ਜਨਮ ਦਿਨ  ਸ਼ਹੀਦ ਭਗਤ ਸਮਾਰਕ ਗੜਸ਼ੰਕਰ ਵਿਖੇ ਮਨਾਇਆ ਗਿਆ।ਇਸ ਮੌਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਰਜਿ ਗੜਸ਼ੰਕਰ ਦੇ ਮੈਂਬਰ ਸੁਭਾਸ਼ ਮੱਟੂ ਚੇਅਰਪਰਸਨ, ਦਰਸ਼ਨ ਸਿੰਘ ਮੱਟੂ ਪ੍ਰਧਾਨ,ਰਣਜੀਤ ਸਿੰਘ ਬੰਗਾ ਸਕੱਤਰ,ਰੌਕੀ ਮੋਲਾ ਮੋਟੀਵੇਟਰ ਖੂਨਦਾਨੀ, ਚਰਨਜੀਤ ਚੰਨੀ ਮੀਡੀਆ ਇੰਚਾਰਜ,ਗੁਰਨੇਕ ਸਿੰਘ ਭੱਜਲ ਸੂਬਾਈ ਸਕੱਤਰ ਕੁਲ ਹਿੰਦ ਕਿਸਾਨ ਸਭਾ,ਜੀਤ ਰਾਮਗੜੀਆ,ਐਮ ਕੇ ਟੈਟੂ,ਚੌਧਰੀ ਅੱਛਰ ਸਿੰਘ ਬਿਲੜੋਂ,ਕਾਲਾ ਇਬਰਾਹੀਮ ਪੁਰ,ਜੋਹਨ ਸੰਘਾ,ਪਵਨ ਸੈਣੀ,ਮੁਹੰਮਦ ਇਸਾਨ, ਕਰਨ ਸੰਘਾ, ਰਮਨਪ੍ਰੀਤ ਸਿੰਘ,ਅਮਰੀਕ ਸਿੰਘ ਦਿਆਲ,ਹਰਪਾਲ ਸਿੰਘ ਮੱਟੂ,ਸੰਦੀਪ ਗੰਗੜ,ਗੁਰਦਿਆਲ ਸਿੰਘ ਭਨੋਟ,ਹਰਸ਼, ਨਿੰਦਰ ਸੰਘਾ, ਕਸ਼ਮੀਰ ਸਿੰਘ ਭੱਜਲ,ਗਗਨਦੀਪ ਸਿੰਘ,ਸੁਖੀ ਸੈਣੀ ਆਦਿ ਹਾਜਰ ਸੀ।ਦਰਸ਼ਨ ਸਿੰਘ ਮੱਟੂ ਪ੍ਰਧਾਨ,ਸੁਭਾਸ਼ ਮੱਟੂ ਚੇਅਰਪਰਸਨ ਨੇੇ ਨੌਜਵਾਨਾਂ ਨੂੰ ਆਪਣੇ ਹੱਕਾਂ ਲਈ ਲੜਣ ਲਈ ਜਥੇਬੰਦੀ ਮਜਬੂਤ ਕਰਨ ਦੀ ਅਪੀਲ ਕੀਤੀ। ਇਕੱਤਰ ਹੋਏ ਸਾਰੇ ਸਾਥੀਆਂ ਨੇ ਸ਼ਹੀਦ ਭਗਤ ਸਿੰਘ ਸਮਾਰਕ ਸਾਹਮਣੇ ਹੱਥ ਕਰਕੇ ਪ੍ਰਣ ਲਿਆ ਕਿ ਕਿਸਾਨਾਂ ਦੇ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨਾਂ  ਵਿਰੁੱਧ ਚਲ ਰਹੇ ਘੋਲ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ।ਮੀਡੀਆ ਇੰਚਾਰਜ ਚਰਨਜੀਤ ਚੰਨੀ ਨੇ ਟਰੱਸਟ ਵਲੋਂ ਕੀਤੇ ਕੰਮਾਂ ਵਾਰੇ ਦਸਿਆ।ਰੌਕੀ ਮੋਲਾ ਮੋਟੀਵੇਟਰ ਤੇ ਰਣਜੀਤ ਸਿੰਘ ਬੰਗਾ ਸਕੱਤਰ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਲੱਡੂ ਵੀ ਵੰਡੇ। ਇਸ ਮੌਕੇ ਸ਼ਹੀਦ ਭਗਤ ਸਿੰਘ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕਕੇ ਨਾਰੇ ਵੀ ਲਗਾਏ।

Related posts

Leave a Reply