ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼-ਪੁਰਬ ਮਨਾਇਆ

(ਸਮਾਗਮ ਦੌਰਾਨ ਅਰਦਾਸ ਕਰਦੇ ਹੋਏ ਪ੍ਰੋ ਜਤਿੰਦਰ ਕੌਰ ਅਤੇ ਹੋਰ)

ਗੜ੍ਹਦੀਵਾਲਾ 21 ਜਨਵਰੀ (ਚੌਧਰੀ) : ਅੱਜ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸਰਬੰਸ਼ ਦਾਨੀ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼-ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਦੇ ਆਰੰਭ ਵਿੱਚ ਕਾਲਜ ਦੇ ਧਰਮ ਅਧਿਐਨ ਵਿਭਾਗ ਦੇ ਵਿਦਿਆਰਥੀ ਅਮਨਦੀਪ ਸਿੰਘ ਵੱਲੋਂ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ। ਇਸ ਉਪਰੰਤ ਸੰਗੀਤ ਵਿਭਾਗ ਦੇ ਪ੍ਰੋਫੈਸਰ ਗੁਰਪਿੰਦਰ ਸਿੰਘ ਦੀ ਅਗਵਾਈ ਵਿੱਚ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਰਾਹੀਂ ਸਰੋਤਿਆਂ ਨੂੰ ਨਿਹਾਲ ਕੀਤਾ।ਕਾਲਜ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ ਅਤੇ ਹਰਕੀਰਤ ਕੌਰ ਨੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਉੱਪਰ ਅਧਾਰਿਤ ਕਵਿਤਾ ਪੜ੍ਹ ਕੇ ਸ੍ਰੀ ਗੁਰੁ ਗੋਬਿੰਧ ਸਿੰਘ ਜੀ ਦੇ ਪ੍ਰਤੀ ਆਪਣਾ ਸ਼ਰਧਾ ਦਾ ਪ੍ਰਗਟਾਵਾ ਕੀਤਾ।

(ਸਮਾਾਗਮ ਦੌਰਾਨ ਸ਼ਬਦ ਗਾਇਨ ਕਰਦੇ ਵਿਦਿਆਰਥੀ)

ਕਪੂਰਥਲਾ ਤੋਂ ਆਏ ਸਿੱਖ ਵਿਦਵਾਨ ਸ. ਸੁਖਜੀਤ ਸਿੰਘ, ਸੇਵਾ-ਮੁਕਤ ਐਕਸ਼ੀਅਨ ਵਲੋਂ “ਗੈਰ ਸਿੱਖ ਵਿਦਵਾਨਾਂ ਦੀ ਨਜ਼ਰ ਵਿੱਚ ਸ੍ਰੀ ਗੁਰੂੁ ਗੋਬਿੰਦ ਸਿੰਘ “ ਵਿਸ਼ੇ ਉੱਪਰ ਵਿਚਾਰ ਪੇਸ਼ ਕੀਤੇ ਗਏ। ਉਹਨਾ ਵੱਖੋ-ਵੱਖਰੀਆ ਭਾਸ਼ਾਵਾਂ ਦੇ ਵਿਦਵਾਨਾਂ ਦੀਆ ਰਚਨਾਵਾਂ ਦੇ ਹਵਾਲੇ ਦੇ ਕੇ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਫ਼ਲਸਫੇ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ।ਆਪਣੇ ਭਾਵ-ਪੂਰਤ ਵਿਚਾਰਾਂ ਰਾਹੀਂ ਉਹਨਾਂ ਦੱਸਿਆ ਕਿ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਜੇਤੂ ਜੋਧੇ, ਗੁਰੂੁ ਰੂਪ ਵਿੱਚ ਗਿਆਨ ਦੇ ਦਾਤੇ, ਤਖਤ ਉੱਤੇ ਵੱਡੇ ਸਹਿਨਸ਼ਾਹ ਅਤੇ ਖਾਲਸੇ ਦੀ ਸੰਗਤ ਵਿੱਚ ਇੱਕ ਫਕੀਰ ਸਨ। ਉਹਨਾ ਦੱਸਿਆ ਕਿ ਸੰਸਾਰ ਦੇ ਇਤਿਹਾਸ ਵਿੱਚ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦਾ ਕੋਈ ਸਾਨੀ ਨਹੀਂ ਹੈ।

(ਸ.ਸੁਖਜੀਤ ਸਿੰਘ ਨੂੰ ਸਨਮਾਨ ਚਿੰਨ੍ਹ ਭੇਂਂਟ ਕਰਦੇ ਹੋਏ ਪ੍ਰਿ. ਸਤਵਿੰਦਰ ਸਿੰਘ ਢਿੱਲੋਂ)

ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਜਿੱਥੇ ਸ.ਸੁਖਜੀਤ ਸਿੰਘ ਦਾ ਕਾਲਜ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਕਾਲਜ ਸਨਮਾਨ ਚਿੰਨ੍ਹ ਨਾਲ ਸਨਮਾਨਤ ਕੀਤਾ, ਉਥੇ ਉਹਨਾ ਨੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀਆਂ ਮਹਾਨ ਕੁਰਬਾਨੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਉਹਨਾਂ ਕਿਹਾ ਕਿ ਸ੍ਰੀ ਗੁਰੂੁ ਗੋਬਿਦ ਸਿੰਘ ਜੀ ਨੇ ਸਾਡੇ ਵਾਸਤੇ ਆਪਣਾ ਸਾਰਾ ਸਰਬੰਸ਼ ਵਾਰ ਦਿੱਤਾ ਸੀ, ਇਸ ਲਈ ਸਾਨੂੰ ਉਹਨਾਂ ਦੇ ਦੱਸੇ ਮਾਰਗ ਉੱਤੇ ਚੱਲਣ ਦੀ ਜ਼ਰੂਰਤ ਹੈ। ਉਹਨਾਂ ਇਸ ਮੌਕੇ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਮੱਦੇ ਨਜ਼ਰ ਕਾਲਜ ਕੈਂਪਸ ਵਿੱਚ 30 ਜਨਵਰੀ, 2021 ਨੂੰ ਕਰਵਾਏ ਜਾਣ ਵਾਲੇ ਸੈਮੀਨਾਰ“ਖੇਤੀ ਦੀ ਮੌਜੂਦਾ ਸਥਿਤੀ ਤੇ ਲੋਕਪੱਖੀ ਬਦਲ” ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ। ਉਹਨਾਂ ਦੱਸਿਆ ਕਿ ਇਸ ਵਿੱਚ ਉੱਚ-ਪੱਧਰ ਦੇ ਖੇਤੀ ਵਿਦਵਾਨ ਵਿਦਿਆਰਥੀਆ ਅਤੇ ਇਲਾਕੇ ਦੇ ਅਗਾਂਹ ਵਧੂ ਕਿਸਾਨਾਂ ਨੂੰ ਖੇਤੀ ਦੀ ਮੌਜੂਦਾ ਸਥਿਤੀ ਬਾਰੇ ਜਾਣੂੰ ਕਰਵਾਉਣਗੇ। ਸਮਾਗਮ ਦੇ ਅਖੀਰ ਵਿੱਚ ਕਾਲਜ ਦੇ ਧਰਮ ਅਧਿਐਨ ਵਿਭਾਗ ਦੀ ਮੁੱਖੀ ਪ੍ਰੋ. ਜਤਿੰਦਰ ਕੌਰ ਨੇ ਅਰਦਾਸ ਕੀਤੀ ।ਇਸ ਉਪਰੰਤ ਪ੍ਰਸ਼ਾਦ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਮਲਿਕਾ ਮੰਡ ਅਤੇ ਡਾ. ਮਨਜੀਤ ਕੌਰ ਬਾਜਵਾ ਵੱਲੋਂ ਬਾਖੂਬੀ ਨਿਭਾਈ ਗਈ।

Related posts

Leave a Reply