ਖੇਤੀ ਬਾੜੀ ਭਵਨ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਨੂੰ ਸੱਦ ਕੇ ਕੇਂਦਰ ਸਰਕਾਰ ਕੇ ਕੀਤਾ ਧੋਖਾ : ਬਲਬੀਰ ਸਿੰਘ ਚੰਗਿਆੜਾ

ਗੜਸ਼ੰਕਰ (ਅਸ਼ਵਨੀ ਸ਼ਰਮਾ) :ਸ਼ਿਰੋਮਣੀ ਅਕਾਲੀ ਦਲ ਦੇ ਸੂਬਾਈ ਆਗੂ ਜਥੇਦਾਰ ਬਲਵੀਰ ਸਿੰਘ ਚੰਗਿਆੜਾ ਨੇ ਦਸਿਆ ਕਿ ਬੀਤੇ ਦਿੰਨ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਵਿੱਚ ਗੱਲ-ਬਾਤ ਕਰਨ ਲਈ ਸੱਦਾ ਪੱਤਰ ਦਿੱਤਾ ਜਿਸ ਤੇ 29 ਜਥੇਬੰਦੀਆਂ ਨੇ ਚੰਡੀਗੜ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਸਤ ਮੈਂਬਰਾਂ ਦੀ ਕਮੇਟੀ ਬਨਾਈ ਗਈ ਜੋ ਸਰਕਾਰ ਨਾਲ ਕਿਸਾਨਾਂ ਦੇ ਮਸਲੇ ਤੇ ਗੱਲ ਕਰੇਗੀ ਤੇ ਬਾਕੀ ਸਾਰੀਆਂ ਜਥੇਬੰਦੀਆਂ ਦੇ ਆਗੂ ਉੱਥੇ ਹਾਜ਼ਰ ਹੋਣਗੇ ਕਿੰਨੇ ਦਿਨਾਂ ਤੋਂ ਅੰਦੋਲਨ ਚਲ ਰਿਹਾ ਰੇਲਾਂ ਬੰਦ ਹਨ ਮੇਨ ਸੜਕਾਂ ਤੇ ਧਰਨੇ ਹਨ ਟੋਲ ਪਲਾਜੇ ਘੇਰੇ ਹੋਏ ਹਨ ਰਲਾਇੰਸ ਦੇ ਪੰਪ ਸਟੋਰ ਅੱਗੇ ਧਰਨੇ ਹਨ, ਚਾਹੀਦਾ ਸੀ ਜੇ ਪ੍ਰਧਾਨ ਮੰਤਰੀ ਨੇ ਜਥੇਬੰਦੀਆਂ ਨਾਲ ਗੱਲ ਨਹੀਂ ਕਰਨੀ ਤਾਂ ਘੱਟੋ ਘੱਟ ਤਿੰਨ ਕੇਂਦਰੀ ਮੰਤਰੀ ਜਿਸ ਵਿੱਚ ਖੇਤੀ ਮੰਤਰੀ ਰੇਲ ਮੰਤਰੀ ਤੇ ਹੋਮ ਮਨਿਸਟਰ ਸ਼ਾਮਲ ਹੁੰਦੇ।

ਕਿਉਂਕਿ ਕਿਸਾਨ ਜਥੇਬੰਦੀਆਂ ਦਾ ਚਲ ਰਿਹਾ ਅੰਦੋਲਨ ਇਹਨਾ ਤਿੰਨਾਂ ਵਿਭਾਗਾਂ ਨਾਲ ਸਬੰਧਤ ਹੈ ਲਾਅ ਐਡ ਦਾ ਰੇਲਾਂ ਦਾ ਖੇਤੀ ਬਾੜੀ ਨਾਲ ਸਬੰਧਤ ਹੈ ਪਰ ਇਕ ਸੈਕਟਰੀਨਾਲ ਮੀਟਿੰਗ ਦੀ ਗੱਲ-ਬਾਤ ਇਸ ਹਾਲਤ ਵਿੱਚ ਕੋਈ ਮਾਅਨੇ ਨਹੀਂ ਰੱਖਦੀ ਮੀਟਿੰਗ ਬੇਸਿੱਟਾ ਨਕਲੀ ਮਲਮ ਲਾਉਣ ਦੀ ਜਗਾ ਲੂਣ ਛਿੜਕਿਆ ਗਿਆ ਕੇਦਰ ਸਰਕਾਰ ਨੂੰ ਜਾਰੀ ਕੀਤੇ ਆਰਡੀਨੈਂਸ ਵਾਪਸ ਲੈਣੇ ਪੈਣੇ ਹਨ ਪੰਜਾਬ ਸਰਹੱਦੀ ਸੂਬਾ ਹੈ।ਦੇਸ਼ ਦੇ ਅੰਨ ਭੰਡਾਰ ਨੂੰ ਕਿਸਾਨਾਂ ਨੇ ਸੱਪਾਂ ਦੀਆ ਸਿਰੀਆਂ ਫੇਕੇ ਭਰਿਆ ਹੈ ਸਮੁੱਚੇ ਕਿਸਾਨ ਰੇਲਾਂ ਦੀਆ ਪਟੜੀਆਂ ਤੇ ਬੇਠੇ ਹਨ ਸਿਆਸੀ ਪਾਰਟੀਆ ਸਹਿਯੋਗ ਦਿੰਦੀਆਂ ਹਨ ਪਰ ਕਿਸਾਨਾਂ ਦੀਆ ਜਥੇਬੰਦੀਆਂ ਸਾਰੀਆਂ ਇਕ ਮੁੱਠ ਹੋ ਕੇ ਸੰਘਰਸ਼ ਕਰ ਰਹੀਆ ਹਨ ਝੋਨੇ ਦੀ ਫਸਲ ਮੰਡੀਆਂ ਵਿੱਚ ਆਉਣੀ ਸ਼ੁਰੂ ਹੋਈ ਹੈ ਇਹਨਾ ਹਾਲਤਾਂ ਤੇ ਕਿਸਾਨ ਧਰਨਿਆਂ ਤੇ ਬੇਠੇ ਹਨ ਪੰਜਾਬ ਸਰਕਾਰ ਨੇ 19 ਅਕਤੂਬਰ ਦਾ ਅਜਲਾਸ ਸੱਦਿਆਂ ਹੈ।

ਸਾਰੀਆਂ ਪਾਰਟੀਆ ਇਕੱਠੀਆਂ ਹੋਕੇ ਵਿਧਾਨ ਸਭਾ ਵਿੱਚ ਬਿਲ ਕੇਂਦਰੀ ਸਰਕਾਰ ਵੱਲੋਂ ਪਾਸ ਕੀਤੇ ਆਰਡੀਨੈਂਸ ਦੇ ਵਿਰੁੱਧ ਪਾਸ ਕਰਨ ਜਦੋਂ ਸੂਬੇ ਦੀ ਸਰਕਾਰ ਆਰਡੀਨੈਂਸ ਵਿਰੋਧ ਫੈਸਲਾ ਕਰੇਗੀ ਤਾਂ ਕਿਸਾਨ ਜਥੇਬੰਦੀਆਂ ਨੂੰ ਬਲ ਮਿਲੇਗਾ ਦੇਸ਼ ਵਿਦੇਸ਼ ਵਿੱਚ ਵੱਸ ਰਿਹੇ ਸਭ ਕਿਸਾਨਾਂ ਦੇ ਮਸਲੇ ਨਾਲ ਸਹਿਮਤ ਹਨ ਤੇ ਵੱਖ ਵੱਖ ਸਰਕਾਰਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਆਰਡੀਨੈਂਸ ਵਾਪਸ ਲੈਕੇ ਕਿਸਾਨਾਂ ਦੀਆ ਮੰਗਾ ਪੂਰੀਆ ਕੀਤੀਆ ਜਾਣ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਹੜਤਾਲ਼ ਦਾ ਸੱਦਾ ਪੰਜ ਨਵੰਬਰ ਦਾ ਦਿੱਤਾ ਹੈ ਸਭ ਰਾਜਸੀ ਪਾਰਟੀਆ ਮਜ਼ਦੂਰ ਮੁਲਾਜ਼ਮ ਕਿਰਤੀਆਂ ਦੀਆ ਜਥੇਬੰਦੀਆਂ ਸੰਘਰਸ਼ ਵਿੱਚ ਸਾਥ ਦੇਣ ਤੇ ਜਿਹੜੀਆਂ ਪਾਰਟੀਆ ਆਰਡੀਨੈਂਸ ਦੇ ਹੱਕ ਵਿੱਚ ਪ੍ਰਚਾਰ ਕਰ ਰਹੀਆ ਉਹਨਾ ਦਾ ਬਾਈਕਾਟ ਕੀਤਾ ਜਾਵੇ

Related posts

Leave a Reply