ਨਗਰ ਸੁਧਾਰ ਟਰੱਸਟ ਕਲੌਨੀ ਬਟਾਲਾ ਰੋਡ ਵਿਖੇ ਚੇਅਰਮੈਨ ਰੰਜਨ ਸ਼ਰਮਾ ਰੰਜੂ ਨੇ ਕੀਤਾ ਸਫ਼ਾਈ ਮੁਹਿੰਮ ਦਾ ਆਗਾਜ਼

ਨਗਰ ਕੌਂਸਲ ਗੁਰਦਾਸਪੁਰ ਦੇ ਸਹਿਯੋਗ ਨਾਲ ਕੀਤੀ ਸਾਰੇ ਪਾਰਕਾਂ ਦੀ ਘਾਹ ਬੂਟੀ ਸਾਫ਼

ਗੁਰਦਾਸਪੁਰ 23 ਅਗਸਤ ( ਅਸ਼ਵਨੀ ) : ਨਗਰ ਸੁਧਾਰ ਟਰੱਸਟ ਕਲੌਨੀ ਬਟਾਲਾ ਰੋਡ ਗੁਰਦਾਸਪੁਰ  ਦੇ ਪਾਰਕਾਂ ਅਤੇ ਸੜਕਾਂ ਕਿਨਾਰੇ ਉਪਰ ਉਗੀ ਖਤਰਨਾਕ ਘਾਹ ਬੂਟੀ ਕਾਰਨ ਬੱਚਿਆਂ ਦੇ ਖੇਲਣ ਅਤੇ ਕਲੌਨੀ ਵਾਸੀਆਂ ਦੇ ਸੈਰ ਕਰਨ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰੰਜਨ ਸ਼ਰਮਾ ਰੰਜੂ ਨੇ ਨਗਰ ਕੌਂਸਲ ਗੁਰਦਾਸਪੁਰ ਦੇ ਸਹਿਯੋਗ ਨਾਲ ਅੱਜ਼ ਵੱਡੀ ਗਿਣਤੀ ਵਿਚ ਸਫਾਈ ਕਰਮਚਾਰੀਆਂ ਅਤੇ ਟਰੈਕਟਰ ਟਰਾਲੀਆਂ ਦੇ ਨਾਲ ਘਾਹ ਬੂਟੀ ਦੀ ਸਫ਼ਾਈ ਮੁਹਿੰਮ ਦਾ ਆਗਾਜ਼ ਕੀਤਾ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਗਰ ਸੁਧਾਰ ਟਰੱਸਟ ਕਲੌਨੀ ਦੀ ਵੈਲਫੇਅਰ ਸੁਸਾਇਟੀ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਰੰਜਨ ਸ਼ਰਮਾ ਰੰਜੂ ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵਲੋਂ ਕਲੌਨੀ ਦੇ ਵਿਕਾਸ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।

ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ,ਐਡਵੋਕੇਟ ਗੁਰਦੇਵ ਸਿੰਘ ਸੋਹਲ,ਐਸ ਡੀ ਐਮ ਅਸ਼ੋਕ ਕੁਮਾਰ ਸ਼ਰਮਾ,ਐਡਵੋਕੇਟ ਕਸ਼ਮੀਰ ਸਿੰਘ ਪੰਨੂ,ਇੰਜਨੀਅਰ ਲਖਬੀਰ ਸਿੰਘ ਹੁੰਦਲ,ਅਸ਼ਵਨੀ ਕੁਮਾਰ ਮਹਾਜਨ ,ਮਨਮੋਹਨ ਸਿੰਘ,ਐਸ ਡੀ ਉ ਸੁਰਿੰਦਰ ਸਿੰਘ ਲੂਣਾ,ਮੰਗਲ ਦਾਸ,ਉਰਮਲ ਮਹਾਜਨ,ਨਵਦੀਪ ਸਿੰਘ ਗੋਲਡੀ,ਬੋਬੀ ਸ਼ਰਮਾ ਨੇ ਚੇਅਰਮੈਨ ਵੱਲੋਂ ਕਲੌਨੀ ਵਿਚ ਕਰਵਾਏ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਲੌਨੀ ਦੇ ਵਿਕਾਸ ਲਈ ਐਲ ਡੀ ਲਾਈਟਾਂ ਲਗਾਉਣ ਕਾਰਨ ਰਾਤ ਨੂੰ ਸੈਰ ਕਰਨ ਵਾਲਿਆਂ ਨੂੰ ਕੋਈ  ਤੰਗੀ ਨਹੀਂ  ਹੋ ਰਹੀ ਹੈ।

Related posts

Leave a Reply