06 ਫ਼ਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ 12 ਤੋਂ 3 ਵੱਜੇ ਤੱਕ ਕੀਤਾ ਜਾਵੇਗਾ ਚੱਕਾ ਜਾਮ

ਪਠਾਨਕੋਟ 04 ਫ਼ਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ ) : ਅੱਜ ਟੋਲ ਪਲਾਜ਼ਾ ਤੇ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਗੁਰਦਿਆਲ ਸਿੰਘ ਸੈਣੀ ਜ਼ਿਲਾ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਫੈਸਲਾ ਲਿਆ ਗਿਆ ਕਿ 06-2-2021 ਦਿਨ ਸ਼ਨੀਵਾਰ 12 ਤੋਂ 3 ਵਜੇ ਤੱਕ ਟੋਲ ਪਲਾਜ਼ਾ ਲਧਪਾਲਵਾਂ ਪਠਾਨਕੋਟ ਵਿਖੇ ਚੱਕਾ ਜਾਮ ਕੀਤਾ ਜਾਵੇਗਾ ਤੇ ਪੂਰਨ ਤੌਰ ਤੇ ਪਠਾਨਕੋਟ ਜ਼ਿਲੇ ਚ ਚੱਕਾ ਜਾਮ ਰੱਖਿਆ ਜਾਵੇਗਾ । ਜਥੇਵੰਦੀਆ ਵਾਲੀ ਦਿੱਤੇ ਆਦੇਸ਼ ਦੀ ਪੂਰਨ ਤੌਰ ਤੇ ਪਾਲਣਾ ਕੀਤੀ ਜਾਵੇਗੀ। ਤੇ ਜ਼ਿਲਾ ਪਠਾਨਕੋਟ ਦੇ ਕਿਸਾਨਾਂ, ਮਜ਼ਦੂਰਾਂ, ਹੋਰ ਸਾਰੀਆਂ ਜਥੇਬੰਦੀਆਂ ਨੂੰ ਅਤੇ ਮੁਲਾਜਮਾਂ, ਸਾਰੇ ਦੁਕਾਨਦਾਰਾਂ ਅਤੇ ਆਮ ਨਾਗਰਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਵੱਧ ਹਿਸਾ ਪਾਇਆ ਜਾਵੇ । ਇਸ ਸਮੇਂ ਭੋਲਾ ਫੂਲਪੁਰ, ਮਾਸਟਰ ਮੋਹਨ ਲਾਲ, ਮਾਸਟਰ ਗੁਰਦੀਪ ਸਿੰਘ, ਬਾਵਾ ਸਿੰਘ, ਮੱਖਣ ਸਿੰਘ, ਅਮਨਦੀਪ ਸਿੰਘ, ਪਰਮਜੀਤ ਪੰਮਾ , ਪ੍ਰਧਾਨ ਸੈਣੀ ਮਹਾਸਭਾ ਪਠਾਨਕੋਟ, ਮੰਗਤ ਸਿੰਘ ਸੈਣੀ, ਸੁਖਦੇਵ ਸਿੰਘ, ਬੰਟੂ ਰਾਮ , ਅਸ਼ੋਕ ਕੁਮਾਰ, ਪਰਸ਼ੋਤਮ ਸਿੰਘ, ਹਰਪਾਲ ਸਿੰਘ ਆਦਿ ਹਾਜਰ ਸਨ ।

Related posts

Leave a Reply