ਚੰਦਨ ਗਰੇਵਾਲ ਦਾ ਉੱਚ ਪੱਧਰੀ ਕਮੇਟੀ ਵਿੱਚ ਸ਼ਾਮਲ ਹੋਣਾ ਦਲਿਤ ਅਤੇ ਵਾਲਮੀਕਿ ਸਮਾਜ ਲਈ ਮਾਣ ਵਾਲੀ ਗੱਲ : ਕੁਲਦੀਪ ਬੁੱਟਰ


ਚੰਦਨ ਗਰੇਵਾਲ ਦੋਆਬਾ ਇਲਾਕੇ ਦੇ ਦਲਿਤ ਅਤੇ ਵਾਲਮੀਕਿ ਸਮਾਜ ਲਈ ਕਰਦੇ ਆ ਰਹੇ ਹਮੇਸ਼ਾ ਸੰਘਰਸ਼ : ਸ਼ੁਭਮ ਸਹੋਤਾ, ਸ਼ੈਂਕੀ ਕਲਿਆਣ

ਗੜ੍ਹਦੀਵਾਲਾ 7 ਅਕਤੂਬਰ (ਚੌਧਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿੱਚ ਦਲਿਤ ਵਰਗ ਉੱਪਰ ਲਗਾਤਾਰ ਵਧ ਰਹੀਆਂ ਬੇਇਨਸਾਫੀਆਂ ਅਤੇ ਧੱਕੇਸ਼ਾਹੀ ਨੂੰ ਰੋਕਣ ਲਈ ਅਤੇ ਪੀੜਤ ਪਰਿਵਾਰਾਂ ਨਾਲ ਇਨਸਾਫ਼ ਕਰਵਾਉਣ ਲਈ ਪਾਰਟੀ ਦੇ ਸੀਨੀਅਰ ਲੀਡਰਾਂ ਤੇ ਆਧਾਰਿਤ ਜੋ 27 ਮੈਂਬਰੀ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ।ਉਸ ਕਮੇਟੀ ਵਿੱਚ ਦੋਆਬਾ ਇਲਾਕੇ ਦੀ ਸ਼ਾਨ ਦਲਿਤ ਅਤੇ ਵਾਲਮੀਕਿ ਸਮਾਜ ਦੇ ਲਈ ਹਮੇਸ਼ਾ ਸੰਘਰਸ਼ ਕਰਨ ਵਾਲੇ ਨੇਕ ਦਿਲ ਤੇ ਸੂਝਵਾਨ ਇਨਸਾਨ ਚੰਦਨ ਗਰੇਵਾਲ ਨੂੰ ਸ਼ਾਮਲ ਕਰਨ ਤੇ ਸਮੂਹ ਦਲਿਤ ਭਾਈਚਾਰਾ ਅਤੇ ਵਾਲਮੀਕਿ ਸਮਾਜ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਲ ਪ੍ਰਧਾਨ ਗੜ੍ਹਦੀਵਾਲਾ ਅਤੇ ਸਮਾਜ ਸੇਵੀ ਕੁਲਦੀਪ ਸਿੰਘ ਲਾਡੀ ਬੁੱਟਰ, ਅਕਾਲੀ ਆਗੂ ਸ਼ੁਭਮ ਸਹੋਤਾ, ਸ਼ੈਂਕੀ ਕਲਿਆਣ ਨੇ ਦੱਸਿਆ ਕਿ ਸ੍ਰੀ ਚੰਦਨ ਗਰੇਵਾਲ ਜੀ ਜੋ ਕਿ ਹਮੇਸ਼ਾ ਹੀ ਦਲਿਤ ਭਾਈਚਾਰੇ ਅਤੇ ਵਾਲਮੀਕਿ ਸਮਾਜ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ ਅਤੇ ਉਨ੍ਹਾਂ ਦੇ ਸੰਘਰਸ਼ ਅਤੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਹਮੇਸ਼ਾ ਬਚਨ ਵੱਧ ਰਹਿੰਦੇ ਹਨ ਨੂੰ ਜੋ ਮਾਣਯੋਗ ਸੁਖਬੀਰ ਸਿੰਘ ਬਾਦਲ ਜੀ ਨੇ ਸਥਾਈ ਮੈਂਬਰੀ ਕਮੇਟੀ ਵਿੱਚ ਸ਼ਾਮਿਲ ਕੀਤਾ ਹੈ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਚੰਦਨ ਗਰੇਵਾਲ ਜੀ ਦਾ ਇਸ 27 ਮੈਂਬਰੀ ਕਮੇਟੀ ਵਿੱਚ ਆਉਣ ਨਾਲ ਵਾਲਮੀਕਿ ਸਮਾਜ ਅਤੇ ਦਲਿਤ ਭਾਈਚਾਰੇ ਨੂੰ ਇਨਸਾਫ ਮਿਲਣ ਦੀ ਆਸ ਰਹੇਗੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਚੰਦਨ ਗਰੇਵਾਲ ਜੀ ਜੋ ਕਿ ਦੋਆਬਾ ਇਲਾਕੇ ਦੇ ਵਿੱਚ ਦਲਿਤ ਭਾਈਚਾਰਾ ਅਤੇ ਵਾਲਮੀਕਿ ਸਮਾਜ ਲਈ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਉਨ੍ਹਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਅਸੀਂ ਵਿਸ਼ੇਸ਼ ਤੌਰ ਧੰਨਵਾਦ ਕਰਦੇ ਹਾਂ। ਇਸ ਮੌਕੇ ਉਕਤ ਆਗੂਆਂ ਵੱਲੋਂ ਸ੍ਰੀ ਚੰਦਨ ਗਰੇਵਾਲ ਜੀ ਨੂੰ ਇਸ 27 ਮੈਂਬਰੀ ਕਮੇਟੀ ਵਿੱਚ ਸ਼ਾਮਲ ਹੋਣ ਤੇ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ ਗਈ। ਇਸ ਦੌਰਾਨ ਸਰਕਲ ਪ੍ਰਧਾਨ ਗੜ੍ਹਦੀਵਾਲਾ ਕੁਲਦੀਪ ਸਿੰਘ ਲਾਡੀ ਬੁੱਟਰ ,ਅਕਾਲੀ ਆਗੂ ਸ਼ੁਭਮ ਸਹੋਤਾ, ਸ਼ੈਂਕੀ ਕਲਿਆਣ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ ।

Related posts

Leave a Reply