ਨੋਬਲ ਪੁਰਸਕਾਰ ਜੇਤੂ ਸ.ਸ.ਵੀ.ਰਮਨ ਦੀ ਯਾਦ ਨੂੰ ਸਮਰਪਿਤ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਰਸਾਇਣ ਵਿਗਿਆਨ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਗੜ੍ਹਦੀਵਾਲਾ 6 ਮਾਰਚ (ਚੌਧਰੀ) : ਨੋਬਲ ਪੁਰਸਕਾਰ ਜੇਤੂ ਸ.ਸ. ਵੀ.ਰਮਨ ਦੀ ਯਾਦ ਨੂੰ ਸਮਰਪਿਤ ਅੱਜ ਮਿੱਤੀ 5 ਮਾਰਚ, 2021 ਨੂੰ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਰਸਾਇਣ ਵਿਗਿਆਨ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਇਸ ਮੌਕੇ ‘ਪੋਸਟਰ ਪ੍ਰਦਰਸ਼ਨੀ’ ਅਤੇ ‘ਸਾਇਨਟਿਫਿਕ ਰੰਗੋਲੀ’ ਦੇ ਮੁਕਾਬਲੇ ਆਯੋਜਿਤ ਕੀਤੇ ਗਏ, ਜਿਹਨਾਂ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਨਵਜੀਤ ਕੌਰ (ਐਮ.ਐਸ.ਸੀ. ਸਮੈਸਟਰ ਤੀਜਾ) ਨੇ ਦੋਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਰਮਨਦੀਪ ਕੌਰ (ਬੀ.ਐਸ.ਸੀ.ਸਮੈਸਟਰ ਪੰਜਵਾਂ) ਤੇ ਮ੍ਰਿਦੁਲਾ (ਐਮ.ਐਸ.ਸੀ. ਸਮੈਸਟਰ ਤੀਜਾ ) ਨੇ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।

ਸਾਇੰਟਿਫਿਕ ਰੰਗੋਲੀ ਪ੍ਰਤੀਯੋਗਤਾ ਵਿੱਚ ਮਨਵੀਰ ਕੌਰ ((ਬੀ.ਐੱਸ.ਸੀ.ਸਮੈਸਟਰ ਪੰਜਵਾਂ) ) ਨੇ ਦੂਸਰਾ ਤੇ ਅੰਗਿਤਾ ਦੇਵੀ (ਐਮ.ਐਸ.ਸੀ. ਸਮੈਸਟਰ ਪਹਿਲਾ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਰਸਾਇਣ ਵਿਭਾਗ ਦੇ ਮੁੱਖੀ ਡਾ. ਪੰਕਜ ਸ਼ਰਮਾ ਨੇ ਰਾਸ਼ਟਰੀ ਵਿਗਿਆਨ ਦਿਵਸ ਮਨਾਉਣ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਦਿਨ ਵਿਿਗਅਨਿਕ ਸਰ ਸੀ.ਵੀ. ਰਮਨ ਨੇ ਰਮਨ ਇਫੈਕਟ ਦੀ ਖੋਜ ਕੀਤੀ ਸੀ, ਜਿਸ ਲਈ ਉਹਨਾਂ ਨੂੰ 1930 ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਸੀ।ਕਾਲਜ ਦੇ ਪ੍ਰਿੰਸੀਪਲ ਡਾ. ਸਤਵਿੰਦਰ ਸਿੰਢ ਢਿੱਲੋਂ ਨੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਇਹੋ ਜਿਹੇ ਮੁਕਾਬਲੇ ਕਰਵਾਉਣ ਲਈ ਪ੍ਰੇਰਿਆ। ਜੱਜ ਦੀ ਭੂਮਿਕਾ ਪ੍ਰੋ. ਸੰਜੀਵ ਸਿੰਘ , ਪ੍ਰੋ. ਮੁਨੀਸ਼, ਡਾ. ਰਾਬੀਆਂ ਸ਼ਰਮਾ ਅਤੇ ਪ੍ਰੋ. ਗੁਰਪ੍ਰੀਤ ਕੌਰ ਨੇ ਨਿਭਾਈ। ਇਸ ਮੌਕੇ ਰਸਾਇਣ ਵਿਭਾਗ ਦੇ ਪ੍ਰੋ. ਦੀਪਿਕਾ ਅਤੇ ਪ੍ਰੋ. ਕੁਲਵਿੰਦਰ ਵੀ ਹਾਜ਼ਰ ਸਨ।

Related posts

Leave a Reply