Latest News : ਚੀਨ ਵਲੋਂ ਪੰਜਾਬੀ ਗਾਣੇ ਵਜਾ ਕੇ ਭਾਰਤੀ ਫੌਜੀਆਂ ਦਾ ਧਿਆਨ ਵਟਾਊਨ ਦੀ ਕੋਸ਼ਿਸ਼ Read More ::

ਨਵੀਂ ਦਿੱਲੀ,17 ਸਤੰਬਰ, 2020 : ਲੱਦਾਖ ਵਿਚ ਭਾਰਤੀ ਸੈਨਾ ਦੇ ਸਖ਼ਤ ਰੁੱਖ ਦਾ ਸਾਹਮਣਾ ਕਰਨ ਵਿਚ ਔਖ ਮਹਿਸੂਸ ਕਰ ਰਹੀ ਚੀਨ ਦੀ ਸੈਨਾ ਨੇ ਹੁਣ ਪੰਜਾਬੀ ਗਾਣੇ ਵਜਾ ਕੇ ਭਾਰਤੀ ਸੈਨਿਕਾਂ ਦਾ ਧਿਆਨ ਵਟਾਊਨ ਦੀ ਜੁਗਤ ਲੜਾਈ ਹੈ।
ਫਿੰਗਰ 4 ਨਾਂ ਦੀ ਚੋਟੀ ‘ਤੇ ਚੀਨ ਦੀ ਸੈਨਾ ਨੇ ਪੰਜਾਬੀ ਗਾਣੇ ਵਜਾ ਕੇ ਭਾਰਤੀ ਸੈਨਿਕਾਂ ਦਾ ਧਿਆਨ ਭੜਕਾਉਣ ਦਾ ਅਸਫਲ ਯਤਨ ਕੀਤਾ ਹੈ। ਚੁਲਸ਼ੁਲ ਸੈਕਟਰ ਵਿਚ ਮੋਲਡੋ ਗੈਰੀਸਨ ਵਿਖੇ ਵੀ ਚੀਨੀ ਸੈਨਾ ਨੇ ਲਾਊਡ ਸਪੀਕਰ ਲਾ ਕੇ ਪੰਜਾਬੀ ਗਾਣੇ ਵਜਾਏ। ਸਿਰਫ ਗਾਣੇ ਵਜਾਉਣਾ ਹੀ ਨਹੀਂ ਬਲਕਿ ਸਪੀਕਰਾਂ ਰਾਹੀਂ ਭਾਰਤੀ ਫੌਜ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਆਪਣੇ ਦਿੱਲੀ ਦੇ ਸਿਆਸੀ ਆਕਾਵਾਂ ਦੇ ਹੱਥਾਂ ਵਿਚ ਮੂਰਖ ਨਾ ਬਣੇ। ਪੰਜਾਬੀ ਗਾਣਿਆਂ ਦੇ ਨਾਲ ਨਾਲ ਭਾਰਤੀ ਸੈਨਾ ਨੂੰ ਉਕਸਾਉਣ ਵਾਸਤੇ ਹਿੰਦੀ ਵਿਚ. ਵੀ ਰਿਕਾਡਡ ਟੇਪਾਂ ਸੁਣਾਈਆਂ ਜਾ ਰਹੀਆਂ ਹਨ।



Related posts

Leave a Reply