ਚਿੰਨਮਯ ਮਿਸ਼ਨ ਵੱਲੋਂ 152 ਵੇਂ ਸਮਾਗਮ ਦੌਰਾਨ 70 ਵਿਧਵਾ ਗਰੀਬ ਔਰਤਾਂ ਨੂੰ ਮਾਸਿਕ,ਰਾਸ਼ਨ ਵੰਡਿਆ

ਗੁਰਦਾਸਪੁਰ 17 ਦਸੰਬਰ ( ਅਸ਼ਵਨੀ ) :- ਚਿੰਨਮਯ ਮਿਸ਼ਨ ਗੁਰਦਾਸਪੁਰ ਵੱਲੋਂ 152 ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਸਥਾਨਕ ਬਟਾਲਾ ਰੋਡ ਤੇ ਸਥਿਤ ਬ੍ਰਾਹਮਣ ਭਵਨ ਵਿੱਚ ਬੀਤੇ ਦੋ ਦਿਨ ਕੀਤਾ ਗਿਆ । ਇਸ ਸਮਾਗਮ ਦੇ ਦੋਰਾਨ ਸਰਕਾਰ ਵੱਲੋਂ ਕਰੋਨਾ ਬਿਮਾਰੀ ਕਾਰਨ ਜਾਰੀ ਕੀਤੀਆਂ ਹਦਾਇਤਾਂ ਦੀ ਪੂਰੀ ਤਰਾਂ ਦੇ ਨਾਲ ਪਾਲਣਾ ਕੀਤੀ ਗਈ । ਸਮਾਗਮ ਦੇ ਪਹਿਲੇ ਦਿਨ ਗੁਰਮੀਤ ਸਿੰਘ ਪਾਹੜਾ ਚੈਅਰਮੈਨ ਲੇਬਰ ਸੈਲ ਪੰਜਾਬ ਬੇਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ । ਉਹਨਾਂ ਨੇ ਇਸ ਮੋਕਾਂ ਤੇ ਕਿਹਾ ਕਿ ਉਹ ਆਪਣੇ ਆਪ ਨੂੰ ਧੰਨ ਸਮਝਦੇ ਹਾਂ ਕਿ ਤੂਸੀ ਸਭ ਨੇ ਵਰਿੰਦਰਮੀਤ ਸਿੰਘ ਪਾਹੜਾ ਨੂੰ ਵਿਧਾਇਕ ਬਨਾ ਕੇ ਸਾਡੇ ਪਰਿਵਾਰ ਨੂੰ ਮਾਨ ਬਖ਼ਸ਼ਿਆ ਹੈ ਤੇ ਅਸੀਂ ਵੀ ਤੁਹਾਡੇ ਵੱਲੋਂ ਦਿਤੀ ਜ਼ੁੰਮੇਵਾਰੀ ਨੂੰ ਪੂਰੀ ਲੱਗਣ ਦੇ ਨਾਲ ਨਿਭਾ ਰਹੇ ਹਾਂ । ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਨੂੰ ਬਲ ਬਖ਼ਸ਼ੇ ਤਾਂ ਜੋ ਅਸੀਂ ਗੁਰਦਾਸਪੁਰ ਦਾ ਚੁਹਮੁਖੀ ਵਿਕਾਸ ਕਰਵਾ ਸਕੀਏ ।
           
ਵਿਸ਼ੇਸ਼ ਮੇਹਮਾਨ ਦੇ ਤੋਰ ਤੇ ਲਖਵਿੰਦਰ ਸਿੰਘ ਹੁੰਦਲ਼ ਸ਼ਾਮਿਲ ਹੋਏ ਉਹਨਾਂ ਨੇ ਮਿਸ਼ਨ ਦੇ ਸੇਵਾ ਦੇ ਸੰਕਲਪ ਦੀ ਪ੍ਰਸ਼ੰਸ਼ਾ ਕਰਦੇ ਹੋਏ ਇਸ ਨੂੰ ਹੋਰ ਤੇਜ਼ ਕਰਨ ਲਈ ਕਿਹਾ ।ਉਹ ਕੌਸਲਿੰਗ ਵਿੱਚ ਆਪਣਾ ਯੋਗਦਾਨ ਦੇਣ ਦਾ ਭਰੋਸਾ ਦਿੱਤਾ ।ਪ੍ਰੇਮ ਖੋਸਲਾ ਜੋਕਿ ਮਿਸ਼ਨ ਨੂੰ ਕਾਫੀ ਦੇਰ ਤੋਂ ਆਪਣਾ ਸਹਿਯੋਗ ਦੇ ਰਹੇ ਹਨ ਨੇ ਆਪਣੀ ਸਵਰਗਵਾਸੀ ਮਾਤਾ ਸ਼੍ਰੀਮਤੀ ਪੁਸ਼ਪਾਵੱਤੀ ਜਿਨਾ ਦੀ ਬਰਸੀ ਬੀਤੀ ਦੋ ਦਸੰਬਰ ਨੂੰ ਸੀ ਦੀ ਯਾਦ ਵਿੱਚ 70 ਵਿਧਵਾ ਅੋਰਤਾ ਨੂੰ ਕੰਬਲ਼ ਦਿੱਤੇ ।
                   
ਡਾਕਟਰ ਮੋਹਿਤ ਮਹਾਜਨ ਅਤੇ ਅਨੂ ਮਹਾਜਨ ਦੁਸਰੇ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਏ ਇਹ ਪਰਿਵਾਰ ਲੋਕ ਸੇਵਾ ਦੇ ਕਈ ਪ੍ਰੋਜੈਕਟ ਚਲਾ ਰਿਹਾ ਹੈ ਵਿਸ਼ੇਸ਼ ਤੋਰ ਤੇ ਅੰਗਹੀਣ ਵਿਅਕਤੀਅ ਨੂੰ ਮੁਫ਼ਤ ਅੰਗ ਲਗਵਾ ਕੇ ਆਤਮ ਨਿਰਭਰ ਬਨ੍ਹਾਉਣਾ । ਇਹ ਪਰਿਵਾਰ ਵੀ ਚਿੰਨਮਯ ਮਿਸ਼ਨ ਦਾ ਸਹਿਯੋਗੀ ਹੈ ਅੱਜ ਦੇ ਦਿਨ ਮੋਹਿਤ ਮਹਾਜਨ ਦੇ ਮਾਤਾ ਸਵਰਗੀ ਕਾਂਤਾ ਮਹਾਜਨ ਦੀ ਬਰਸੀ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਗਈ ।
                 
ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਸੁਨੀਤਾ ਸ਼ਰਮਾ ਅਤੇ ਜਨਕ ਰਾਜ ਸ਼ਰਮਾ ਜੋ ਮਿਸ਼ਨ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਵੀ ਸ਼ਾਮਿਲ ਹੋਏ ਭਵਿਖ ਵਿੱਚ ਵੀ ਇਸ ਜੋੜੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ ।
           
ਸਮਾਗਮ ਦੋਰਾਨ ਪੰਜ ਪੰਜ ਦੇ ਗਰੁਪ ਬਨਾ ਕੇ 70 ਵਿਧਵਾ ਗਰੀਬ ਅੋਰਤਾ ਨੂੰ ਇਕ ਇਕ ਹਜ਼ਾਰ ਰੁਪਏ ਦਾ ਰਾਸ਼ਨ ਵੰਡਿਆਂ ਗਿਆ ਇਸ ਦੋਰਾਨ ਹੀਰਾ ਲਾਲ ਅਰੋੜਾ ਨੇ ਹਾਜ਼ਰ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਮਿਸ਼ਨ ਵੱਲੋਂ ਕੀਤੇ ਜਾਂਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ।ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮਿਸ਼ਨ ਦਾ ਮਕਸਦ ਵਿਧਵਾ ਅੋਰਤਾ ਨੂੰ ਆਤਮ ਨਿਰਭਰ ਬਜਾਉਣਾ ਹੈ ।ਕੇ ਕੇ ਸ਼ਰਮਾਂ ਫ਼ੋਨ ਰਾਹੀਂ ਕੌਸਲਿੰਗ ਕਰਕੇ ਵਿਧਵਾ ਅੋਰਤਾ ਨੂੰ ਆਤਮ ਨਿਰਭਰ ਬਨ੍ਹਾਉਣ ਲਈ ਯਤਨ ਕਰਦੇ ਰਹਿੰਦੇ ਹਨ । ਇੰਦਰਜੀਤ ਸਿੰਘ ਬਾਜਵਾ,ਅਸ਼ੋਕ ਪੂਰੀ,ਸੁਰਜੀਤ ਸਿੰਘ,ਪ੍ਰੇਮ ਖੋਸਲਾ ਅਤੇ ਅਸ਼ੋਕ ਕੁਮਾਰ ਆਦਿ ਦੀਆ ਸੇਵਾਵਾਂ ਸਰਹਾਉਣ ਯੋਗ ਹਨ ।

Related posts

Leave a Reply