ਸੀਆਈਏ ਸਟਾਫ ਨੇ ਦੇਸੀ ਕੱਟੇ ਅਤੇ ਦੱਸ ਜਿੰਦਾ ਰੌਂਦ ਸਮੇਤ ਇੱਕ ਨੁੰ ਕੀਤਾ ਕਾਬੂ


ਪਠਾਨਕੋਟ, 26 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ , ਅਵਿਨਾਸ਼ ਚੀਫ ਰਿਪੋਰਟਰ ) : ਸੀਆਈਏ ਸਟਾਫ ਪਠਾਨਕੋਟ ਨੇ ਇੱਕ ਵਿਅਕਤੀ ਨੁ ੰਇੱਕ ਦੇਸੀ ਕੱਟੇ ਅਤੇ ਦੱਸ ਜਿੰਦਾ ਰੋਂਦ ਸਮੇਤ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਇਸ ਸੰਬਧੀ ਜਾਨਕਾਰੀ ਦਿੰਦੇ ਹੋਏ ਸੀਆਈਏ ਸਟਾਫ ਮੁੱਖੀ ਇੰਸਪੈਕਟਰ ਰਾਜੇਸ਼ ਅਹਸਥੀਰ ਨੇ ਦਸਿਆ ਕਿ ਏਐਸਆਈ ਸੁਖਦੇਵ ਰਾਜ ਨੇ ਪੁਲਿਸ ਪਾਰਟੀ ਸਮੇਤ ਸਰਕੁਲਰ ਰੋਡ ਨੇੜੇ ਗਉਸ਼ਾਲਾ ਤੇ ਨਾਕਾ ਲਗਾਇਆ ਹੋਇਆ ਸੀ ਅਤੇ ਇਸੇ ਦੌਰਾਨ ਇੱਕ ਵਿਅਕਤੀ ਦੀ ਸ਼ਕ ਦੇ ਆਧਾਰ ਤੇ ਤਲਾਸ਼ੀ ਲਈ ਗਈ ਤਾਂ ਉਸਦੇ ਕੋਲੋਂ ਇੱਕ ਦੇਸੀ ਪਿਸਤੋਲ਼, ਦਸ ਜਿੰਦਾ ਰੋਂਦ, ਇੱਕ ਮੋਬਾਇਲ ਫੋਨ ਅਤੇ ਇੱਕ ਡੁਪਲੀਕੇਟ ਪਿਸਤੌਲ ਬਰਾਮਦ ਕੀਤੇ ਗਏ।ਪੁੱਛਗਿੱਛ ਵਿੱਚ ਅਰੋਪੀ ਦੀ ਪਛਾਨ ਪੁਸ਼ਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਕੇਵਲ ਸਿੰਘ ਨਿਵਾਸੀ ਮਕਾਨ ਨੰਬਰ 1888 ਇੰਦਿਰਾ ਕਲੋਨੀ ਚਬਾਲ ਰੋਡ ਥਾਨਾ ਗੇਟ ਹਕੀਮਾ ਅਮ੍ਰਿਤਸਰ ਦੇ ਤੌਰ ਤੇ ਕੀਤੀ ਗਈ। 

Related posts

Leave a Reply