ਸਿਵਲ ਸਰਜਨ ਡਾਕਟਰ ਜੁਗਲ ਕਿਸ਼ੋਰ ਵੱਲੋਂ ਗੈਰ ਸੰਚਾਰੀ ਬਿਮਾਰੀਆਂ ਦੀ ਜਾਗਰੂਕ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਸ਼ੂਗਰ ਅਤੇ ਹਾਈ ਬਲੱਡ ਪਰੈਸ਼ਰ  ਦੇ ਮਰੀਜ਼ਾਂ ਨੂੰ ਗੈਰ ਸੰਚਾਰੀ ਬਿਮਾਰੀਆਂ ਤੋਂ ਬਚਾਅ ਦੀ ਜ਼ਿਆਦਾ ਜ਼ਰੂਰਤ


ਪਠਾਨਕੋਟ 18 ਨਵੰਬਰ  (ਰਜਿੰਦਰ ਸਿੰਘ ਰਾਜਨ/ਅਵਿਨਾਸ਼ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਕੋਵਿੱਡ19 ਦੇ ਚੱਲਦੇ ਜਨਤਾ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਗੈਰ ਸੰਚਾਰੀ ਬੀਮਾਰੀਆਂ ਤੋਂ ਬਚਾਅ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ । ਜਿਸ ਵਿਚ ਹੈਲਥ ਅਤੇ ਫੈਮਿਲੀ ਵੈੱਲਫੇਅਰ ਮੰਤਰੀ  ਸ੍ਰੀ ਬਲਬੀਰ ਸਿੰਘ ਸਿੱਧੂ ਜੀ ਵੱਲੋਂ ਦੋ ਸਪੈਸ਼ਲ ਜਾਗਰੂਕਤਾ ਵੈਨਾ ਜਿਸ ਚ ਐੱਲ ਈ ਡੀ ਅਤੇ ਆਡੀਓ ਵਿਜ਼ੂਅਲ ਸਿਸਟਮ ਲੱਗਿਆ ਹੋਇਆ ਹੈ। ਪੰਜਾਬ ਦੀ ਜਨਤਾ ਦੀ ਸੇਵਾ ਲਈ ਹਰੀ ਝੰਡੀ ਦੇ ਕੇ ਜਨਤਾ ਨੂੰ ਸਪੁਰਦ ਕੀਤੀਆਂ ਗਈਆਂ ਹਨ । ਇਹ ਵੈਨਾਂ ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਕੈਂਸਰ, ਡਾਇਬਟੀਜ਼, ਹਾਈਪਰਟੈਂਸ਼ਨ, ਕਾਰਡੀਓਵੈਸਕਿਲਰ  ਡਿਜ਼ੀਜ਼ ਅਤੇ ਸਟ੍ਰੋਕ ਨਾਲ ਸਬੰਧਤ ਆਮ ਜਨਤਾ ਨੂੰ ਜਾਗਰੂਕ ਕਰਨਗੀਆਂ । ਇਹ ਵੈਨ ਹਰ ਇੱਕ ਜ਼ਿਲ੍ਹੇ ਵਿੱਚ ਜਾ ਕੇ ਜਨਤਾ ਨੂੰ ਉਪਰੋਕਤ ਬੀਮਾਰੀਆਂ ਦੇ ਹੋਣ ਵਾਲੇ ਕਾਰਨ ਅਤੇ ਉਨ੍ਹਾਂ ਦੇ ਬਚਾਅ ਬਾਰੇ ਜਾਣਕਾਰੀ ਵਿਚ ਮਦਦ ਕਰਨਗੀਆਂ । ਸਿਹਤ ਮੰਤਰੀ ਵੱਲੋਂ ਸਪੈਸ਼ਲੀ ਡਾਇਬਟੀਜ਼ ਅਤੇ ਹਾਈ ਬੀ ਪੀ ਦੇ ਮਰੀਜ਼ਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਦੇ ਚਲਦੇ ਮਰੀਜ਼ਾ ਨੂੰ ਗੈਰ ਸੰਚਾਰੀ ਬੀਮਾਰੀਆਂ ਤੋਂ ਬਚਾਅ ਦੀ ਜ਼ਿਆਦਾ ਜ਼ਰੂਰਤ ਹੈ।

ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪਠਾਨਕੋਟ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਦੇ  ਫਰੀ ਟੈਸਟ ਜਿਵੇਂ ਕਿ ਸ਼ੂਗਰ ਬੀ ਪੀ ਆਦਿ ਵੀ ਕੀਤੇ ਜਾਣਗੇ । ਇਸ ਲਈ ਅੱਜ ਮਿਤੀ 17 ਨਵੰਬਰ   ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ  ਸਿਵਲ ਸਰਜਨ ਡਾ ਜੁਗਲ ਕਿਸ਼ੋਰ ਵੱਲੋਂ ਰਸਮੀ ਤੌਰ ਤੇ ਰੀਬਨ ਕੱਟਿਆ ਅਤੇ, ਮੂੰਹ  ਮਿੱਠਾ ਕਰਕੇ ਇਸ ਵੈਨ ਨੂੰ ਹਰੀ ਝੰਡੀ ਦੇ ਕੇ ਅੱਜ ਬਣਾਏ ਪ੍ਰੋਗਰਾਮ ਮੁਤਾਬਿਕ ਇਹ ਵੈਨ  ਅਰਬਨ ਏਰੀਆ ਪਠਾਨਕੋਟ ਅਤੇ ਸੁਜਾਨਪੁਰ ਵਾਸਤੇ ਰਵਾਨਾ ਕੀਤਾ ਗਿਆ। ਇਹ ਵੈਨ ਜ਼ਿਲ੍ਹਾ ਪਠਾਨਕੋਟ ਵਿੱਚ ਦੋ ਦਿਨ ਲਈ ਲੋਕਾਂ ਨੂੰ ਸਬੰਧਤ  ਬਿਮਾਰੀਆਂ ਬਾਰੇ ਜਾਗਰੂਕ ਕਰੇਗੀ।  ਕੱਲ੍ਹ ਮਿਤੀ 18 ਨਵੰਬਰ  ਨੂੰ ਇਹ ਵੈਨ ਰੂਰਲ ਏਰੀਆ  ਲਈ  ਰਵਾਨਾ ਕੀਤੀ ਜਾਵੇਗੀ । ਜਿਸ ਵਿਚ ਸੀ ਐੱਚ ਸੀ ਬੁੰਗਲ ਬਧਾਨੀ ਅਤੇ ਸੀ ਐਚ ਸੀ ਘਰੋਟਾ ਵਿਖੇ ਪਿੰਡਾਂ ਪਿੰਡਾਂ ਵਿਚ ਜਾ ਕੇ ਲੋਕਾਂ  ਨੂੰ ਗੈਰ ਸੰਚਾਰੀ ਬੀਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ  ਇਸ ਮੌਕੇ ਤੇ ਸਹਾਇਕ ਸਿਵਲ ਸਰਜਨ  ਡਾ ਅਦਿਤੀ ਸਲਾਰੀਆ ,ਜ਼ਿਲ੍ਹਾ ਨੋਡਲ ਅਫਸਰ ਐਨ ਪੀ ਸੀ ਡੀ ਸੀ ਐੱਸ ਡਾ ਰਾਕੇਸ਼ ਸਰਪਾਲ, ਐੱਸ ਐੱਮ ਓ ਸਿਵਲ ਹਸਪਤਾਲ ਡਾ ਭੁਪਿੰਦਰ ਸਿੰਘ ,ਡਾ ਸੁਨੀਲ ਚੰਦ, ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ ਅਤੇ ਰਵੀ ਕੁਮਾਰ ਆਦਿ ਹਾਜ਼ਰ ਸਨ ।

Related posts

Leave a Reply