LATEST:: ਵਾਰਡ ਨੰ 40 ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਝੜਪ, ਭਾਜਪਾ ਦੇ ਸੁਰੇਸ਼ ਭਾਟੀਆ ਸਿਰ ਤੇ ਸੱਟ ਵੱਜਣ ਕਾਰਨ ਜ਼ਖਮੀ

ਬਟਾਲਾ: ਬਟਾਲਾ ਨਗਰ ਨਿਗਮ ਦੇ  ਵਾਰਡ ਨੰ 40 ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਝੜਪ ਹੋ ਗਈ। ਇਸ ਝੜਪ ‘ਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਬਟਾਲਾ ਟਰੱਸਟ ਦੇ ਸਾਬਕਾ ਚੇਅਰਮੈਨ  ਸੁਰੇਸ਼ ਭਾਟੀਆ ਦੇ ਸਿਰ ਤੇ ਸਿਰ ਤੇ ਸੱਟ ਵੱਜਣ ਕਾਰਨ ਉਹ ਜ਼ਖਮੀ ਹੋ ਗਏ ਹਨ।

ਭਾਜਪਾ ਦੇ ਲੀਡਰ ਸੁਰੇਸ਼ ਭਾਟੀਆ ਦਾ ਇਲਜ਼ਾਮ ਹੈ ਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਤੇ ਹਮਲਾ ਕੀਤਾ ਗਿਆ ਤੇ ਭਾਜਪਾ ਪਾਰਟੀ ਦੇ ਉਮੀਦਵਾਰ ਦੇ ਪੋਲਿੰਗ ਏਜੰਟਾਂ ਨੂੰ ਪੋਲਿੰਗ ਬੂਥ ਤੋਂ ਵੀ ਬਾਹਰ ਕੱਢਿਆ ਗਿਆ। ਉਧਰ ਮੌਕੇ ਤੇ ਪਹੁਚੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਡੀਐਸਪੀ ਪ੍ਰਵਿਦਰ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਦੇ ਨੇਤਾ ਵਲੋਂ ਬੂਥ ਕੈਪਚਰ ਦੇ ਇਲਜ਼ਾਮਾਂ ਨੂੰ ਗਲਤ ਦੱਸਿਆ ਤੇ ਉਨ੍ਹਾਂ ਕਿਹਾ ਕਿ ਪੋਲਿੰਗ ਸਹੀ ਢੰਗ ਨਾਲ ਚੱਲ ਰਹੀ ਹੈ ਤੇ ਜੋ ਝੜਪ ਹੋਈ ਹੈ, ਉਸ ਦੀ ਜਾਂਚ ਕੀਤੀ ਜਾ ਰਹੀ ਹੈ।

Related posts

Leave a Reply