CLICK HERE :: LAKHA SIDHANA AND FARMERS ON ACTION MODE : About 100 paddy trucks seized : ਲੱਖਾ ਸਿਧਾਣਾ ਤੇ ਕਿਸਾਨਾਂ ਕੀਤਾ ਐਕਸ਼ਨ, 100 ਦੇ ਕਰੀਬ ਝੋਨੇ ਦੇ ਟਰੱਕ ਕਾਬੂ

ਸੰਗਰੂਰ :  ਖਨੌਰੀ ਬਾਰਡਰ ‘ਤੇ ਲੱਖਾ ਸਿਧਾਣਾ ਤੇ ਕਿਸਾਨ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਝੋਨੇ ਦੇ ਭਰੇ ਟਰੱਕ ਘੇਰ ਲਏ ਅਤੇ ਵੱਡਾ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਯੂਪੀ ਤੇ ਐਮਪੀ ਤੋਂ ਝੋਨੇ ਦੇ ਭਰੇ ਟਰੱਕ ਮੰਗਵਾਏ ਜਾ ਰਹੇ ਹਨ ਜਦੋਂਕਿ ਪੰਜਾਬ ਵਿੱਚ ਫਸਲ ਖਰੀਦੀ ਨਹੀਂ ਜਾ ਰਹੀ।

LAKHA SIDHANA AND FARMERS ON ACTION MODE : About 100 paddy trucks seized

ਪੰਜਾਬ ਦਾ ਕਿਸਾਨ ਫਸਲ ਵੇਚਣ ਲਈ ਮੰਡੀਆਂ ਵਿੱਚ ਪ੍ਰੇਸ਼ਾਨ ਹੋ ਰਿਹਾ ਹੈ ਤੇ ਹੋਰ ਸੂਬਿਆਂ ਦੀ ਫਸਲ ਇੱਥੇ ਮੰਗਾਈ ਜਾ ਰਹੀ ਹੈ। ਇਹ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੈ ਤੇ ਇਹ ਕਦੇ ਹੋਣ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਗੱਡੀਆਂ ਨੂੰ ਰੋਕ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਇਹ ਪ੍ਰਦਰਸ਼ਨ ਉਦੋਂ ਤੱਕ ਚੱਲੇਗਾ ਜਦੋਂ ਤੱਕ ਇਹ ਗੱਡੀਆਂ ਵਾਪਸ ਨਹੀਂ ਭੇਜੀਆਂ ਜਾਂਦੀਆਂ।

ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਕਿ ਉਹ ਰਾਤ ਨੂੰ ਦਿੱਲੀ ਤੋਂ ਪੰਜਾਬ ਵੱਲ ਆ ਰਿਹਾ ਸੀ ਤਾਂ ਉਨ੍ਹਾਂ ਨੇ ਰਸਤੇ ਵਿੱਚ ਵੱਡੀ ਗਿਣਤੀ ਵਿੱਚ ਟਰੱਕਾਂ ਨੂੰ ਪੰਜਾਬ ਬਾਰਡਰ ਤੋਂ ਸੂਬੇ ‘ਚ ਦਾਖਲ ਹੁੰਦੇ ਵੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਟਰੱਕ ਵਾਲਿਆਂ ਨਾਲ ਗੱਲ ਕੀਤੀ ਤੇ ਪੁੱਛਿਆ ਇਹ ਕਿੱਥੋਂ ਆ ਰਹੇ ਹਨ ਤੇ ਕੀ ਲੈ ਕੇ ਜਾ ਰਹੇ ਹਨ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਝੋਨੇ ਦੀ ਫਸਲ ਹੈ ਤੇ ਯੂਪੀ-ਐਮਪੀ ਤੋਂ ਲੈ ਕੇ ਆ ਰਹੇ ਹਨ।

ਇਸ ਕਰਕੇ ਉਨ੍ਹਾਂ ਨੇ ਇਨ੍ਹਾਂ ਟਰੱਕਾਂ ਨੂੰ ਖਨੌਰੀ ਬਾਰਡਰ ‘ਤੇ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਰੋਕਿਆ ਤੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਗ੍ਰਹਿ ਮੰਤਰੀ ਰੰਧਾਵਾ ਨਾਲ ਵੀ ਇਸ ਮੁੱਦੇ ‘ਤੇ ਗੱਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋਰ ਸੂਬਿਆਂ ਤੋਂ ਝੋਨੇ ਦੀ ਫਸਲ ਨਹੀਂ ਲਿਆਂਦੀ ਜਾਵੇਗੀ ਤੇ ਜਿਸ ਜਿਲ੍ਹੇ ਵਿੱਚ ਅਜਿਹਾ ਹੋਇਆ ਉੱਥੇ ਦਾ ਡੀਸੀ ਇਸ ਲਈ ਜ਼ਿੰਮੇਵਾਰ ਹੋਣਗੇ। ਲੱਖਾ ਸਿਧਾਣਾ ਨੇ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਦਾ ਇੰਤਜਾਰ ਕਰ ਰਹੇ ਹਾਂ ਤੇ ਇਨ੍ਹਾਂ ਗੱਡੀਆਂ ਨੂੰ ਅਸੀਂ ਕਿਸੇ ਵੀ ਕੀਮਤ ‘ਤੇ ਪੰਜਾਬ ਦਾਖਲ ਨਹੀਂ ਹੋਣ ਦੇਣਗੇ।

ਉੱਥੇ ਹੀ ਕਿਸਾਨ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ 100 ਦੇ ਕਰੀਬ ਟਰੱਕਾਂ ਨੂੰ ਰੋਕ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਉਹ ਕਿਸੇ ਕੀਮਤ ‘ਤੇ ਵੀ ਇਨ੍ਹਾਂ ਟਰੱਕਾਂ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦੇਣਗੇ।

ਉਧਰ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਸੋਨੀਪਤ ਤੋਂ ਆਏ ਹਨ ਤੇ ਪਾਤੜਾਂ ਲਈ ਜਾ ਰਹੇ ਸੀ।

Related posts

Leave a Reply