CLICK HERE LATEST : -ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਜੋਗਰ ਵਿੱਚ ਸਕੂਲਸਟਾਫ ਅਤੇ ਪੰਚਾਇਤ ਦੇ ਸਹਿਯੋਗ ਨਾਲ ਐਲ.ਈ.ਡੀ. ਸਥਾਪਤ

–ਬੱਚਿਆਂ ਨੂੰ ਈ-ਕੰਟੈਕਟ ਰਾਹੀਂ ਪੜ੍ਹਾਓਣ ਲਈ ਸਹਾਇਕਹੋਵੇਗੀ ਐਲ.ਈ.ਡੀ.- ਹੰਸ ਰਾਜ

ਪਠਾਨਕੋਟ:6 ਫਰਵਰੀ 2020 (RAJINDER RAJAN BUREAU CCHIEF ) ਸਮਾਰਟ ਸਰਕਾਰੀ ਪ੍ਰਾਇਮਰੀਸਕੂਲ ਜੋਗਰ, ਬਲਾਕ ਨਰੋਟ ਜੈਮਲ ਸਿੰਘ ਦੇ ਇੰਚਾਰਜ ਅਧਿਆਪਕ ਬਲਦੇਵ ਰਾਜ, ਗੁਰਪ੍ਰੀਤ ਕੌਰ ਅਤੇਪੰਚਾਇਤ ਦੇ ਵਿਸੇਸ ਯਤਨਾਂ ਸਦਕਾ ਸਕੂਲ ਵਿੱਚ ਐਲ.ਈ.ਡੀ. ਸਥਾਪਤ ਕੀਤੀ ਗਈ। ਇਸ ਮੌਕੇਆਯੋਜਿਤ ਸਾਦੇ ਸਮਾਗਮ ਵਿੱਚ ਬੀਪੀਈਓ ਨਰੋਟ ਜੈਮਲ ਸਿੰਘ ਹੰਸ ਰਾਜ ਮੁੱਖ ਮਹਿਮਾਨ ਵਜੋਂ ਅਤੇਪਿੰਡ ਦੇ ਸਰਪੰਚ ਸੁਰਿੰਦਰ ਸਿੰਘ, ਐਸ.ਐਮ.ਸੀ. ਚੇਅਰਮੈਨ ਗੁਲਜਾਰ ਸਿੰਘ ਅਤੇ ਬੀ.ਐਮ.ਟੀ.ਰਾਕੇਸ ਕੁਮਾਰ ਵਿਸੇਸ   ਮਹਿਮਾਨ ਵਜੋਂ ਸਾਮਲਹੋਏ। ਇਸ ਮੌਕੇ ਆਪਣੇ ਸੰਬੋਧਨ ਵਿੱਚ ਬੀ.ਪੀ.ਈ.ਓ . ਹੰਸ ਰਾਜ ਨੇ ਕਿਹਾ ਕਿ ਮੌਜੂਦਾ ਸਮੇਂਵਿੱਚ ਸਰਕਾਰੀ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ। ਇਹਨਾਂ ਸਕੂਲਾਂ ਵਿੱਚ ਅਧੁਨਿਕਤਕਨੀਕਾਂ ਨਾਲ ਬੱਚਿਆਂ ਨੂੰ ਪਡ੍ਹਾਇਆ ਜਾਂਦਾ ਹੈ।

ਸਕੂਲ ਸਟਾਫ ਅਤੇ ਪੰਚਾਇਤ ਵੱਲੋਂ ਸਕੂਲ ਨੂੰ ਭੇਂਟਕੀਤੀ ਗਈ ਐਲ.ਈ.ਡੀ. ਬੱਚਿਆਂ ਨੂੰ ਈ-ਕੰਟੈਕਟ ਰਾਹੀਂ ਪੜ੍ਹਾਓਣ ਵਿੱਚ ਮਹੱਤਵਪੂਰਨ ਰੋਲ ਅਦਾਕਰੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਦੇ ਵਿਕਾਸ, ਦਾਖਲੇ ਅਤੇ ਪ੍ਰਚਾਰ ਪ੍ਰਸਾਰ ਵਿੱਚਮੁੱਖ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਮਿਸਨ ਸਤ ਪ੍ਰਤੀਸਤ ਪ੍ਰਾਪਤੀ ਲਈ ਅਧਿਆਪਕਾਂ ਨੂੰ ਵੀਵੱਧ ਤੋਂ ਵੱਧ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।ਸਕੂਲ ਇੰਚਾਰਜ ਬਲਦੇਵ ਰਾਜਨੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਨੂੰ ਸਮਾਰਟ ਬਣਾਉਣ ਲਈ ਪਿੰਡ ਦੀਪੰਚਾਇਤ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਅੱਜ ਸਕੂਲ ਵਿੱਚ ਇੱਕ ਨਵੇਂ ਕਮਰੇ ਦੇਨਿਰਮਾਣ ਦਾ ਸੁਭ ਆਰੰਭ ਵੀ ਪਿੰਡ ਦੀ ਪੰਚਾਇਤ ਅਤੇ ਬੀ.ਪੀ.ਈ.ਓ. ਸਾਹਿਬ ਵੱਲੋਂ ਕੀਤਾ ਗਿਆਹੈ। ਸਕੂਲ ਨੂੰ ਸਹਿਯੋਗ ਦੇਣ ਲਈ ਸਮੂਹ ਵਿਭਾਗ ਵੱਲੋਂ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ ਜਾਂਦਾਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਤੋਂ ਹੋਰ ਸਹਿਯੋਗ ਦੀ ਆਸਾ ਕੀਤੀ ਜਾਂਦੀ ਹੈ। ਇਸ ਮੌਕੇ ਤੇਬਿਸਨ ਸਿੰਘ, ਸੁਖਦੇਵ ਰਾਜ, ਰਣਜੀਤ ਕੌਰ, ਸੀ.ਐਮ.ਟੀ. ਦੀਪਕ ਸੈਨੀ, ਮੀਡੀਆ ਕੋਆਰਡੀਨੇਟਰਬਲਕਾਰ ਅੱਤਰੀ ਆਦਿ  ਹਾਜਰ ਸਨ

Related posts

Leave a Reply