CLICK HERE : ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਗਾਇਡਲਾਈਨਜ਼ ਅਤੇ ਸਿਵਲ ਸਰਜਨ ਡਾ. ਵਿਨੋਦ ਸਰੀਨ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 15 ਫਰਵਰੀ 2020 ਤੱਕ ਚਲਾਈ ਜਾ ਰਹੀ ਹੈ ਟੀ.ਬੀ. ਫ੍ਰੀ ਇੰਡੀਆ ਕੰਪੇਨ – ਡਾ. ਸ਼ਵੇਤਾ ਗੁਪਤਾ  

ਪਠਾਨਕੋਟ, 5 ਫਰਵਰੀ — (RAJINDER RAJAN BUREAU CHIEF ) ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਗਾਇਡਲਾਈਨਜ਼ ਅਤੇ ਸਿਵਲ ਸਰਜਨ ਡਾ. ਵਿਨੋਦ ਸਰੀਨ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀ.ਬੀ. ਮੁਕਤ ਭਾਰਤ ਮੁਹਿੰਮ ਜ਼ਿਲ•ੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਮਨਾਈ ਜਾ ਰਹੀ ਹੈ।

ਜ਼ਿਲ•ਾ ਟੀ.ਬੀ ਅਫਸਰ ਡਾ. ਸ਼ਵੇਤਾ ਗੁਪਤਾ  ਨੇ ਦੱਸਿਆ ਕਿ  4 ਫਰਵਰੀ ਤੋਂ 15 ਫਰਵਰੀ 2020 ਤੱਕ ਟੀ.ਬੀ. ਫ੍ਰੀ ਇੰਡੀਆ ਕੰਪੇਨ ਅਧੀਨ ਲੋਕਾਂ ਨੂੰ ਟੀ.ਬੀ ਸਬੰਧੀ ਜਾਗਰੂਕ ਕਰਨ ਲਈ ਸੈਮੀਨਰ ਅਤੇ ਰੈਲੀਆਂ ਕਰਵਾਈਆਂ ਜਾਣਗੀਆਂ। ਜਿਸ ਵਿੱਚ ਸਿਹਤ ਕਰਮਚਾਰੀ ਟੀ.ਬੀ ਸਬੰਧੀ ਜਾਣਕਾਰੀ ਦੇਣਗੇ। ਇਸ ਮੁਹਿੰਮ ਤਹਿਤ ਸਕਰੀਨਿੰਗ ਕੈਂਪ ਲਗਾ ਕੇ ਸ਼ੱਕੀ ਮਰੀਜ਼ਾਂ ਦੇ ਬਲਗਮ ਦੇ ਸੈਂਪਲ ਵੀ ਲਏ ਜਾਣਗੇ। ਉਨ•ਾਂ ਦੱਸਿਆ ਕਿ ਟੀ.ਬੀ ਦਾ ਇਲਾਜ ਪਹਿਲਾਂ ਹੀ ਘਰ ਘਰ ਜਾ ਕੇ ਮੁਫਤ ਕੀਤਾ ਜਾ ਰਿਹਾ ਹੈ। ਟੀ.ਬੀ ਦੇ ਮਰੀਜ਼ ਨੂੰ ਇਲਾਜ ਦੌਰਾਨ 5 ਸੌ ਰੁਪਏ ਪ੍ਰਤੀ ਮਹੀਨਾ ਪੋਸਟ ਸਹਾਇਤਾ ਵਜੋਂ ਦਿੱਤੇ ਜਾਂਦੇ ਹਨ। ਉਨ•ਾਂ ਦੱਸਿਆ ਕਿ ਟੀ.ਬੀ ਦਾ ਆਧੁਨਿਕ ਅਤੇ  ਪੂਰਾ ਇਲਾਜ ਸਰਕਾਰੀ ਸਿਹਤ ਕੇਂਦਰਾਂ ਵਿਚ ਬਿਲਕੁਲ ਮੁਫਤ ਹੈ।

Related posts

Leave a Reply