ਪੰਜ ਥਰਮਲ ਪਲਾਂਟ ਕੋਲ ਸਿਰਫ ਪੰਜ ਦਿਨ ਦਾ ਕੋਲਾ ਬਚਿਆ, ਕਿਸਾਨਾਂ ਨੂੰ ਰੇਲ ਰੋਕੋ ਅੰਦੋਲਨ ਨੂੰ ਬੰਦ ਕਰਨਾ ਚਾਹੀਦਾ – ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਨੂੰ ਰੇਲ ਰੋਕੋ ਅੰਦੋਲਨ ਬੰਦ ਕਰਨ ਲਈ ਕਿਹਾ ਹੈ। ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੇਲ ਰੋਕੋ ਅੰਦੋਲਨ ਕਾਰਨ ਸੂਬੇ ਵਿੱਚ ਕੋਲੇ, ਯੂਰੀਆ ਤੇ ਡੀਏਪੀ ਦੀ ਵੱਡੀ ਘਾਟ ਆਈ ਹੈ।

ਇਸ ਤੋਂ ਇਲਾਵਾ ਪੰਜ ਥਰਮਲ ਪਲਾਂਟ ਕੋਲ ਸਿਰਫ ਪੰਜ ਦਿਨ ਦਾ ਕੋਲਾ ਬਚਿਆ ਹੈ। ਇਸ ਨਾਲ ਸੂਬੇ ‘ਚ ਬਿਜਲੀ ਉਤਪਾਦਨ ਪ੍ਰਭਾਵਤ ਹੋ ਰਿਹਾ ਹੈ। ਇੰਨਾ ਹੀ ਨਹੀਂ, ਝੋਨੇ ਦੇ ਮੌਸਮ ਦੇ ਬਾਵਜੂਦ, ਦੂਜੇ ਰਾਜਾਂ ‘ਚ ਅਨਾਜ ਦੀ ਸਪਲਾਈ ਨਾ ਕੀਤੇ ਜਾਣ ਕਾਰਨ ਗੋਦਾਮਾਂ ਨੂੰ ਖਾਲੀ ਨਹੀਂ ਕੀਤਾ ਜਾ ਰਿਹਾ। ਯੂਰੀਆ ਦੀ ਘਾਟ ਕਾਰਨ ਖੇਤੀ ਵੀ ਪ੍ਰਭਾਵਤ ਹੋਵੇਗੀ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਮਾਲ ਗੱਡੀਆਂ ਦੇ ਆਉਣ ਨਾਲ ਨਾ ਸਿਰਫ ਆਮ ਲੋਕ, ਬਲਕਿ ਕਿਸਾਨ ਵੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰੇਲ ਟਰੈਕ ਨੂੰ ਨਹੀਂ ਰੋਕਣਾ ਚਾਹੀਦਾ। ਜੇ ਕੋਲੇ ਦੀ ਸਪਲਾਈ ਬਹਾਲ ਨਾ ਹੋਈ ਤਾਂ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਲਈ ਮਜ਼ਬੂਰ ਹੋਣਗੇ। ਇਸ ਨਾਲ ਰਾਜ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਏਗਾ ਤੇ ਹਰ ਇੱਕ ਉੱਤੇ ਮਾੜਾ ਪ੍ਰਭਾਵ ਪਏਗਾ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਪੰਜਾਬ ‘ਚ ਖਾਦ ਆਉਂਦੀ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਕਈ ਦਿਨਾਂ ਤੋਂ ਇਕ ਵੀ ਮਾਲ ਗੱਡੀ ਪੰਜਾਬ ‘ਚ ਨਹੀਂ ਪਹੁੰਚੀ। ਅਗਲੇ ਮਹੀਨੇ ਤੋਂ ਸੂਬੇ ਵਿੱਚ ਕਣਕ ਦੀ ਬਿਜਾਈ ਸ਼ੁਰੂ ਹੋਣੀ ਹੈ, ਜਿਸ ਲਈ ਕਿਸਾਨਾਂ ਨੂੰ ਯੂਰੀਆ ਅਤੇ ਡੀਏਪੀ ਦੀ ਜ਼ਰੂਰਤ ਪਵੇਗੀ। ਪਰ ਜੇ ਮਾਲ ਦੀਆਂ ਗੱਡੀਆਂ ਕੰਮ ਨਹੀਂ ਕਰਦੀਆਂ ਤਾਂ ਇਸ ਦੀ ਸਪਲਾਈ ਪ੍ਰਭਾਵਤ ਹੋਣ ਕਾਰਨ ਕਿਸਾਨ ਖਾਦ ਨਹੀਂ ਲੈ ਸਕਣਗੇ। ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ ਕਿਸਾਨਾਂ ਨੂੰ ਰੇਲ ਰੋਕੋ ਅੰਦੋਲਨ ਨੂੰ ਬੰਦ ਕਰਨਾ ਚਾਹੀਦਾ ਹੈ।

Related posts

Leave a Reply