ਆਰਮੀ ’ਚ ਮੈਡੀਕਲ ਫਿੱਟ ਨੌਜਵਾਨਾਂ ਦੀ ਲਿਖਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਲਈ ਕੋਚਿੰਗ ਕਲਾਸਾਂ ਸ਼ੁਰੂ
ਹੁਸ਼ਿਆਰਪੁਰ, 19 ਫਰਵਰੀ :
ਕੈਂਪ ਇੰਚਾਰਜ ਸੀ-ਪਾਈਟ ਸ਼ਿਵ ਕੁਮਾਰ ਨੇ ਦੱਸਿਆ ਕਿ ਜਿਹੜੇ ਨੌਜਵਾਨਾਂ ਨੇ ਜਲੰਧਰ ਵਿਖੇ ਆਰਮੀ ਦੀ ਭਰਤੀ ਵਿੱਚ ਭਾਗ ਲਿਆ ਹੈ ਅਤੇ ਜੋ ਮੈਡੀਕਲ ਫਿੱਟ ਹੋ ਚੁੱਕੇ ਹਨ, ਉਨ੍ਹਾਂ ਨੌਜਵਾਨਾਂ ਦੀਆਂ ਮੁਫ਼ਤ ਕੋਚਿੰਗ ਕਲਾਸਾਂ ਸੀ-ਪਾਈਟ ਕੈਂਪ ਥੇਹ ਕਾਂਜਲਾ ਕਪੂਰਥਲਾ ਵਿਖੇ ਵਿਸ਼ਿਆਂ ਦੇ ਮਾਹਰ ਅਧਿਆਪਕਾਂ ਵਲੋਂ ਸ਼ੁਰੂ ਹੋ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਕੋਚਿੰਗ ਕਲਾਸਾਂ ਜ਼ਿਲ੍ਹਾ ਜਲੰਧਰ, ਕਪੂਰਥਲਾ, ਤਰਨਤਾਰਨ ਅਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਲਈ ਹਨ। ਕੈਂਪ ਵਿੱਚ ਕੋਚਿੰਗ ਦੌਰਾਨ ਰਿਹਾਇਸ਼ ਅਤੇ ਖਾਣਾ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਨੌਜਵਾਨ ਆਪਣੇ ਨਾਲ ਮੌਸਮ ਅਨੁਸਾਰ ਬਿਸਤਰਾ, ਬਰਤਨ, ਆਰ.ਸੀ. ਦੀ ਫੋਟੋਸਟੈਟ ਕਾਪੀ, ਤਿੰਨ ਫੋਟੋਗ੍ਰਾਫ ਅਤੇ ਸਾਰੇ ਸਰਟੀਫਿਕੇਟਾਂ ਦੀ ਫੋਟੋਸਟੈਟ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ 98777-12697 ਅਤੇ 78891-75575 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp