ਕਾਮਰੇਡ ਪ੍ਰੀਤਮ ਚੰਦ ਸੁੰਮਲਾ ਪੰਡੋਰੀ ਨਹੀਂ ਰਹੇ


ਗੜਦੀਵਾਲਾ 16 ਨਬੰਵਰ(ਚੌਧਰੀ) : ਕਾਮਰੇਡ ਪ੍ਰੀਤਮ ਚੰਦ ਸੁਮਲਾ ਪੰਡੋਰੀ,84 ਦਿਵਾਲੀ ਵਾਲੀ ਰਾਤ 14 ਤਰੀਕ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਉਹ ਤਕਰੀਬਨ 1952 ਤੋ ਕਮਿਉਨਿਸਟ ਪਾਰਟੀ ਦੇ ਮੈਬਰ ਸਨ,ਉਹ ਸਾਰੀ ਜਿੰਦਗੀ ਪਾਰਟੀ ਦੇ ਹਰ ਐਕਸਨ ਚ ਸਰਗਰਮ ਰਹਿੰਦੇ ਸਨ। ਉਹ ਹਿੰਦ ਕਮਿਉਸਿਟ ਪਾਰਟੀ( ਮਾਰਕਸਵਾਦੀ )ਦੇ ਭੀਸਮ ਪਿਤਾਮਾ ਕਾਮਰੇਡ ਹਰਕਿਸਨ ਸਿੰਘ ਸੁਰਜੀਤ ਦੇ ਨਾਲ ਜੇਲ ਚ ਉਨਾਂ ਦੇ ਨਾਲ ਰਹੇ ਸਨ।ਉਹ ਹੁਣ ਕੁਲ ਹਿੰਦ ਖੇਤ ਮਜਦੂਰ ਯੁਨੀਅਨ ਤਹਿਸੀਲ ਦਸੂਹਾ ਦੇ ਮੈਂਬਰ ਸਨ । ਉਹਨਾ ਦੇ ਲੜਕੇ ਦੀ ਪਹਿਲਾ ਹੀ ਮੌਤ ਹੋ ਗਈ ਸੀ । ਉਹ ਦੋ ਪੋਤੀਆਂ ਤੇ ਇਕ ਪੋਤਾ,ਤੇ ਨੁੰਹ ਆਪਣੇ ਪਿਛੇ ਛੱਡ ਗਏ ਹਨ। ਇਸ ਪਰਿਵਾਰ ਦਾ ਉਹ ਹੀ ਸਹਾਰਾ ਸਨ। ਉਨਾਂ ਦੀ ਅੰਤਿਮ ਅਰਦਾਸ 20 ਨਵੰੰਬਰ ਨੂੰ ਉਨਾ ਦੇ ਪਿੰਡ ਪੰਡੋਰੀ ਸੰਮਲਾ ਵਿਖੇ ਹੋਵੇਗੀ ।

Related posts

Leave a Reply