ਸੁਲੱਖਣ ਸਿੰਘ ਜੱਗੀ ਤੇ ਜਾਨਲੇਵਾ ਹਮਲੇ ਦੀ ਕੀਤੀ ਨਿਖੇਧੀ : ਆਪ ਆਗੂ

 
ਗੜਸ਼ੰਕਰ (ਅਸ਼ਵਨੀ ਸ਼ਰਮਾ) : ਆਮ ਆਦਮੀ ਪਾਰਟੀ ਦੇ ਚੱਬੇਵਾਲ ਹਲਕੇ ਦੇ ਸੀਨੀਅਰ ਨੇਤਾ ਪ੍ਰਿੰਸੀਪਲ ਸਰਬਜੀਤ ਸਿੰਘ , ਰਾਓ ਕੈਂਡੋਵਾਲ,ਹਰਵਿੰਦਰ ਸਿੰਘ  ਨਾਗਦੀਪੁਰ,ਬਿੱਲਾ ਖੜੋਂਦੀ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨਾਲ ਮੀਟਿੰਗ ਕਰਕੇ ਪੰਜਾਬ ਵਿਚ ਵੱਧ ਰਿਹਾ ਹੈ।ਗੁੰਡਾਗਰਦੀ,ਨਸ਼ਿਆਂ ਗੰਨ ਕਲਚਰ ਨਜਾਇਜ ਮਾਈਨਿੰਗ ਵਿਚਾਰ ਵਟਾਂਦਰਾ ਕੀਤਾ ਤੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸਮੂਹਿਕ ਸੀਨੀਅਰ ਲੀਡਰ ਸਾਹਿਬਾਨ ਨੇ ਮੁਕੇਰੀਆਂ ਤੋਂ  ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ 2017 ਦੀਆਂ ਚੋਣਾਂ  ਚ ਐੱਮ ਐੱਲ ਏ ਉਮੀਦਵਾਰ ਆਗੂ ਸੁਲੱਖਣ ਸਿੰਘ ਜੱਗੀ ਤੇ ਜਾਨਲੇਵਾ ਨਿਖੇਧੀ ਕੀਤੀ ਉਹਨਾਂ ਕਿਹਾ ਕੇ  ਹੀਮਲਾ ਪਿੱਛੇ ਸਕੂਲ ਮਾਫੀਆ, ਮਾਈਨਿੰਗ ਮਾਫੀਆ ਦਾ ਸਿਧਾ ਹੱਥ ਹੋ ਸਕਦਾ ਹੈ ਕਿਓਂਕਿ ਜੱਗੀ ਜੀ ਹਮੇਸ਼ਾ ਪ੍ਰਾਈਵੇਟ ਸਕੂਲ ਤੇ ਨਜਾਇਜ ਮਾਈਨਿੰਗ ਖਿਲਾਫ ਸੰਘਰਸ਼ਸ਼ੀਲ ਰਹੇ ਹਨ।

ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੂੰ ਬੇਨਤੀ ਹੈ ਕਿ ਹਮਲਾ ਕਰਨ ਵਾਲਿਆਂ ਨੂੰ ਤਰੁੰਤ ਗ੍ਰਿਫਤਾਰ ਕਰੇ।ਜੇ ਕਰ ਪੰਜਾਬ ਪ੍ਰਸ਼ਾਸਨ ਹਮਲਾਵਰ ਨੂੰ  ਜਲਦੀ ਤੋਂ  ਜਲਦੀ ਗ੍ਰਿਫਤਾਰ ਨਹੀਂ ਕਰਦੀ ਆਮ ਆਦਮੀ ਪਾਰਟੀ ਸੜਕਾਂ ਤੇ ਉੱਤਰਣ ਲਈ ਮਜਬੂਰ ਹੋ ਸਕਦੀ ਹੈ। ਓਹਨਾਂ ਨੇ ਸੁਲੱਖਣ ਜੱਗੀ ਦੇ ਜਲਦੀ ਤੋਂ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ  ਇਸ ਮੌਕੇ ਤੇ ਜਤਿੰਦਰ ਕੈਂਥ ਪਰਮਜੀਤ ਸਿੰਘ ਖੁਸ਼ਹਾਲਪੁਰੀ ,ਰਣਜੀਤ ਸਿੰਘ ,ਮੰਗਤ ਅਲੀ ,ਹਰਪ੍ਰੀਤ ਸਿੰਘ ,ਗੁਰਵਿੰਦਰ ਰਿਆਤ ਵਿਸ਼ੇਸ਼ ਤੋਰ ਤੇ ਹਾਜਿਰ ਸਨ

Related posts

Leave a Reply