ਕੰਨਟੇਨਮੈਟ ਜੋਨ ਖਾਨਪੁਰ ਅਤੇ ਦਾਣਾ ਮੰਡੀ ਨਰੰਗਪੁਰ ਵਿਖੇ ਕਰੋਨਾ ਟੈਸਟ ਕੈਂਪ ਲਗਾਇਆ


ਪਠਾਨਕੋਟ 7 ਨਵੰਬਰ (‌ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ)
: ਸਿਵਲ ਸਰਜਨ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਤੇ ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਨਿਰਦੇਸ਼ ਤੇ ਅੱਜ ਕਨਟੇਨਮੈਟ ਜੋਨ ਖਾਨਪੁਰ ਅਤੇ ਦਾਣਾ ਮੰਡੀ ਨਰੰਗਪੁਰ ਵਿਖੇ ਕੋਵਿਡ ਟੈਸਟ ਕੈਂਪ ਲਗਾਇਆ ਗਿਆ । ਇਹਨਾਂ ਕੈਂਪਾਂ ਵਿੱਚ ਕੁੱਲ 81 ਲੋਕਾਂ ਨੇ ਆਪਣੇ ਸੈਂਪਲ ਦਿੱਤੇ ।ਇਸ ਮੌਕੇ ਮੈਡੀਕਲ ਲੈਬ ਟੈਕਨੀਸ਼ੀਅਨ ਜਗੀਰ ਸਿੰਘ ਅਤੇ ਡਾ ਹਿਮਾਨੀ, ਡਾ ਸੰਜੇ ਅਤੇ ਡਾ ਅੰਬਿਕਾ ਨੇ ਸਾਂਝੇ ਤੌਰ ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਬਚਾਅ ਵਾਸਤੇ ਕਰੋਨਾ ਦਾ ਟੈਸਟ ਕਰਾਉਣਾ ਚਾਹੀਦਾ ਹੈ ਜੇ ਕੋਈ ਵਿਅਕਤੀ ਪਾਜਟਿਵ ਆ ਵੀ ਜਾਵੇ ਤਾਂ ਉਹ ਆਪਣੇ ਆਪ ਨੂੰ ਆਈਸੋਲੇਟ ਕਰਕੇ ਆਪਣੇ ਪਰਿਵਾਰ ਅਤੇ ਆਲੇ ਦੁਆਲੇ ਲੋਕਾਂ ਨੂੰ ਇਸ ਖਤਰਨਾਕ ਬੀਮਾਰੀ ਤੋਂ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਅਤੇ ਸਿਹਤ ਮਹਿਕਮੇ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਇਸ ਲਈ ਜ਼ਰੂਰੀ ਹੈ ਕਿ ਮਾਸਕ ਪਾਉਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ,ਬਾਰ ਬਾਰ ਸਾਬਣ ਅਤੇ ਪਾਣੀ ਨਾਲ ਹੱਥ ਧੋਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ,ਡਾ ਸੰਜੇ ,ਡਾ ਮਨੀਸ਼ਾ , ਡਾ ਸਿਫਾਲੀ, ਡਾ ਮਧੂ , ਸ਼ਰਨਜੀਤ ਸਿੰਘ, ਕੁਲਦੀਪ ਕੁਮਾਰ ਮਲਟੀਪਰਪਜ਼ ਹੈਲਥ ਵਰਕਰ ਅਤੇ ਬਲਬੀਰ ਕੌਰ ਮਲਟੀਪਰਪਜ਼ ਹੈਲਥ ਵਰਕਰ ਫੀ ਮੇਲ ਆਦਿ ਹਾਜ਼ਰ ਸਨ।

Related posts

Leave a Reply