ਵੱਡੀ ਖ਼ਬਰ : ….1 ਤੋਂ 15 ਨਿਰੰਤਰ ਸੀਟਾਂ ਤੇ ਹੂੰਝਾ ਫੇਰ ਗਿਆ ਤਾਂ ਸੀਟਾਂ ਕਾਂਗਰਸ ਦੀਆਂ 40 ਪਲੱਸ + ਵੀ ਹੋ ਸਕਦੀਆਂ ਹਨ !   

ਵਾਰਡ ਨੰਬਰ 1 ਤੋਂ ਲਗਾਤਾਰ 15 ਤਕ ਕਾਂਗਰਸ ਦੇ ਸਕਦੀ ਹੈ ਵਿਰੋਧੀ ਪਾਰਟੀਆਂ ਨੂੰ ਜ਼ੋਰਦਾਰ ਝਟਕਾ, ਮੰਤਰੀ ਸੁੰਦਰ ਸ਼ਾਮ ਅਰੋੜਾ ਕਿਸੇ ਨੂੰ ਵੀ ਬਖਸ਼ਣ ਦੇ ਰੌਅ ਚ ਨਹੀਂ 

ਹੁਸ਼ਿਆਰਪੁਰ (ਆਦੇਸ਼ ) ਵਾਰਡ ਨੰਬਰ 1 ਤੋਂ ਲਗਾਤਾਰ 15 ਤਕ ਕਾਂਗਰਸ ਦੇ ਸਕਦੀ ਹੈ ਵਿਰੋਧੀ ਪਾਰਟੀਆਂ ਨੂੰ ਜ਼ੋਰਦਾਰ ਝਟਕਾ, ਮੰਤਰੀ ਅਰੋੜਾ ਕਿਸੇ ਨੂੰ ਵੀ ਬਖਸ਼ਣ ਦੇ ਰੌਅ ਚ ਨਹੀਂ ਹਨ। 

ਵਾਰਡ ਨੰਬਰ 1 ਤੋਂ ਲਗਾਤਾਰ 15 ਤਕ ਸਭ ਪਾਰਟੀਆਂ ਦੇ ਵੱਡੇ ਵੱਡੇ ਥੰਮ  ਖੜੇ ਹਨ।  ਏਨਾ ਵਾਰਡਾਂ ਚ ਸਾਬਕਾ ਮੇਅਰ ਸ਼ਿਵ ਸੂਦ , ਸਾਬਕਾ ਮੰਤਰੀ ਵਿਜੈ ਸਾਂਪਲਾ ,ਸਾਬਕਾ ਮੰਤਰੀ ਤੀਕਸ਼ਨ ਸੂਦ, ਅਵਿਨਾਸ਼ ਰਾਏ ਖੰਨਾ, ਬ੍ਰਹਾ ਸ਼ੰਕਰ ਜ਼ਿਮਪਾ, ਜ਼ਿਲਾ ਪ੍ਰਧਾਨ ਭਾਜਪਾ ਨਿਪੁਨ ਸ਼ਰਮਾ, ਐਡਵੋਕੇਟ ਓਹਰੀ, ਰਿਕੀ ਮਰਵਾਹਾ, ਕਮਲਜੀਤ ਸੇਤੀਆ , ਪਰਮਜੀਤ ਸਚਦੇਵਾ ਸੰਦੀਪ ਸੈਣੀ ਅਤੇ ਸੰਜੀਵ ਤਲਵਾੜ ਦੰਪਤੀ ਸਭ  ਵੱਡੇ ਨੇਤਾ ਇਸੇ ਵਾਰਡਾਂ  ਨਾਲ ਸੰਬੰਧਿਤ ਹਨ.

ਏਨਾ ਨੇਤਾਵਾਂ ਨਾਲ ਸੰਬੰਧਿਤ ਉਮੀਦਵਾਰਾਂ ਦੀ ਹਾਰ – ਜਿੱਤ ਏਨਾ ਨੇਤਾਵਾਂ ਦੀ ਤਕਦੀਰ ਲਿਖੇਗੀ। ਇਸੇ ਕਾਰਣ ਮੰਤਰੀ ਅਰੋੜਾ ਸਮੇਤ ਸਭ ਪਾਰਟੀਆਂ ਦਾ ਜ਼ਿਆਦਾਤਰ ਜ਼ੋਰ ਇਥੇ ਹੀ ਕੇਂਦਰਿਤ ਹੈ।   

ਸੂਤਰਾਂ ਅਨੁਸਾਰ ਇਸੇ ਕਾਰਣ ਮੰਤਰੀ ਅਰੋੜਾ ਨੇ ਆਪਣਾ ਜ਼ਿਆਦਾ ਫੋਕੱਸ ਇਥੇ ਹੀ ਰੱਖਿਆ ਹੈ।  ਉਹ ਏਨਾ ਵਾਰਡਾਂ ਚ ਦਿਨ ਰਾਤ ਪੈਦਲ ਹੀ ਘੁੰਮੇ ਹਨ ਅਤੇ ਜਿਸ ਕਦਰ ਦਿਨ ਰਾਤ ਪ੍ਰਚਾਰ ਓਨਾ ਕਾਂਗਰਸ ਪੱਖੀ ਕੀਤਾ ਹੈ ਵਿਰੋਧੀ ਉਸਦਾ ਮੁਕਾਬਲਾ ਨਹੀਂ ਕਰ ਸਕੇ . ਸੂਤਰ ਇਹ ਵੀ ਦੱਸਦੇ ਹਨ ਕੇ  ਕਾਂਗਰਸ ਨੂੰ ਉਮੀਦ ਹੈ ਕੇ ਜੇਕਰ ਉਹ ਪਹਿਲੀਆਂ 15 ਸੀਟਾਂ ਤੇ ਕਾਮਯਾਬ ਹੋ ਜਾਂਦੇ ਹਨ ਤਾਂ ਵਿਰੋਧੀ ਪਾਰਟੀਆਂ ਆਉਣ  ਵਾਲੇ 6 ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਚ ਉੱਠਣ ਯੋਗੀਆਂ ਨਹੀਂ ਰਹਿਣਗੀਆਂ।  ਇਕ ਹੋਰ ਗੱਲ ਵੀ ਕਾਂਗਰਸ ਦੇ ਪੱਖ ਚ ਜਾ ਰਹੀ ਹੈ ਕਿ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਹਕੂਮਤ ਕਰਦੀ ਕਾਂਗਰਸ ਪਾਰਟੀ ਕੋਲ ਬਜਟ ਹੈ ਅਤੇ ਬੇਹਤਰ ਏਹੀ ਹੈ ਕਿ ਵੋਟ ਇਸੇ ਨੂੰ ਹੀ ਦਿਤੀ ਜਾਵੇ ਤਾਕੇ ਵਿਕਾਸ ਹੋ ਸਕੇ । 

ਤਮਾਮ ਪਾਰਟੀਆਂ ਦੀ ਜਿੱਤ ਹਾਰ ਤਾਂ ਬਾਅਦ ਦੀ ਗੱਲ ਹੈ ਪਰ ਸੂਤਰਾਂ ਅਨੁਸਾਰ ਅਗਰ ਮੰਤਰੀ ਅਰੋੜਾ 1 ਤੋਂ 15 ਨਿਰੰਤਰ ਸੀਟਾਂ ਤੇ ਹੂੰਝਾ ਫੇਰ ਗਿਆ ਤਾਂ ਸੀਟਾਂ ਕਾਂਗਰਸ ਦੀਆਂ 40 ਪਲੱਸ + ਵੀ ਹੋ ਸਕਦੀਆਂ ਹਨ।   

Related posts

Leave a Reply