ਕਾਂਗਰਸੀ ਆਗੂਆਂ ਨੇ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦਾ ਕੀਤਾ ਘੇਰਾਵ

ਪਠਾਨਕੋਟ,23 ਸਤੰਬਰ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ) : ਕਿਸਾਨ ਵਿਰੋਧੀ ਬਿਲਾਂ ਦੇ ਖਿਲਾਫ ਕਾਂਗਰਸ ਪਾਰਟੀ ਦੇ ਆਗੂਆ ਨੇ ਅੱਜ ਵੱਡੀ ਗਿਣਤੀ ਵਿੱਚ ਸਥਾਨਕ ਸ਼ਾਸ਼ਤਰੀ ਨਗਰ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦਾ ਘੇਰਾਓ ਕੀਤਾ।ਕਾਂਗਰਸ ਦੇ ਸੀਨੀਅਰ ਆਗੂ ਅਤੇ ਪਲਾਨਿੰਗ ਬੋਰਡ ਚੇਅਰਮੈਨ ਅਨਿਲ ਮਹਾਜਨ ਧਾਰਾ, ਇੰਪਰੂਵਮੇਂਟ ਟਰੱਸਟ ਚੇਅਰਮੈਨ ਵੀਭੂਤੀ ਸ਼ਰਮਾ, ਜਿਲਾ ਪ੍ਰਧਾਨ ਸੰਜੀਵ ਭੈਂਸ ਸਮੇਤ ਵੱਡੀ ਗਿਣਤੀ ‘ਚ ਪਾਰਟੀ ਵਰਕਰ ਮੋਜੂਦ ਸਨ।

ਅਨਿਲ ਮਹਾਜਨ ਧਾਰਾ ਨੇ ਦਸਿਆ ਕਿ ਅੱਜ ਦੇ ਸਮੇਂ ਵਿੱਚ ਕਿਸਾਨ ਕੋਲ ਸਰਕਾਰ ਦਾ ਵਿਰੋਧ ਕਰਨ ਤੋਂ ਇਲਾਵਾ ਹੋਰ ਕੋਈ ਵੀ ਰਸਤਾ ਨਹੀਂ ਬਚਿਆ। ਉਨਾ ਕਿਹਾ ਕਿ ਅਜੇ ਦੋ ਬਿਲ ਲੋਕਸਭਾ ਅਤੇ ਰਾਜਸਭਾ ਵਿੱਚ ਪਾਸ ਹੋਏ ਹਨ ਅਤੇ ਪਾਸ ਹੋਣ ਤੇ ਇੱਕ ਦੋ ਦਿਨਾਂ ਦੇ ਅੰਦਰ ਹੀ ਕਣਕ ਦਾ ਘਟੋ ਘੱਟ ਮੁੱਲ 17 ਸੌ ਰੁਪਏ ਜਾ ਪੁੱਜਾ ਹੈ ਜੱਦਕਿ ਸਰਕਾਰ ਵਲੋਂ ਐਮਐਸਪੀ ਮੁੱਲ 1950 ਰੁਪਏ ਤੈਅ ਕੀਤਾ ਗਿਆ ਸੀ।ਉਨਾ ਕਿਹਾ ਕਿ ਫਸਲ ਨੁੰ ਖੁਲ੍ਹੇ ਬਾਜਾਰ ਵਿੱਚ ਬੇਚਨ ਨਾਲ ਨਾ ਸਿਰਫ ਆੜਤੀ, ਏਜੰਟ ਦੇ ਕੰਮ ਧੰਧੇ ਨੁੰ ਫਰਕ ਪਵੇਗਾ ਬਲਕਿ ਖੁਲ੍ਹੇ ਬਾਜਾਰ ਵਿੱਚ ਫਸਲ ਬੇਚਨ ਨਾਲ ਕਿਸਾਨ ਨੁੰ ਉਸਦੀ ਫਸਲ ਦਾ ਵੀ ਭਾਵ ਘੱਟ ਮਿਲੇਗਾ।

ਉਨਾਂ ਕਿਹਾ ਮੋਦੀ ਸਰਕਾਰ ਵਲੋਂ ਜਿਸ ਤਰਾਂ ਨਾਲ ਰੇਲਵੇ, ਹਵਾਈ ਸੇਵਾਵਾਂ ਦਾ ਨਿਜੀਕਰਨ ਕੀਤਾ ਗਿਆ ਹੈ ਠੀਕ ਉਸੇ ਤਰਾਂ ਨਾਲ ਹੁਣ ਕਿਸਾਨੀ ਦਾ ਵੀ ਨਿਜੀਕਰਨ ਕਰ ਦਿੱਤਾ ਗਿਆ ਜਿਸਦੇ ਵਿਰੋਧ ਵਿੱਚ ਕਾਂਗਰੇਸ ਪਾਰਟੀ ਵਲੋਂ ਰੋਸ਼ ਧਰਨੇ ਦਿੱਤੇ ਜਾ ਰਹੇ ਹਨ। ਅਤੇ ਮੋਦੀ ਸਰਕਾਰ ਦੇ ਖਿਲਾਫ ਇਹ ਰੋਸ਼ ਮੁਜਾਹਰੇ ਤੱਦ ਤੱਕ ਚਲਦੇ ਰਹਿਣਗੇ ਜੱਦ ਤੱਕ ਸਰਕਾਰ ਅਪਨਾ ਫੈਸਲਾ ਵਾਪਿਸ ਨਹੀਂ ਲੈ ਲੈਂਦੀ।

Related posts

Leave a Reply