26 ਨਵੰਬਰ ਨੂੰ ਬਾਅਦ ਦੁਪਹਿਰ ਇੱਕ ਵਜੇ ਤੋਂ ਤਿੰਨ ਵਜੇ ਤੱਕ ਸੰਵਿਧਾਨ ਦਿਵਸ ਮਨਾਇਆ ਜਾਵੇ :ਜਸਵੀਰ ਪਾਲ

ਸੰਵਿਧਾਨ ਅਤੇ ਰਾਖਵਾਂਕਰਨ ਵਿਰੋਧੀ ਸਰਕਾਰ ਅਤੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਦੇ ਵਿਰੋਧ ਵਿੱਚ ਰੋਸ ਪ੍ਰਗਟ ਕਰ ਕੇ ਮੈਮੋਰੰਡਮ ਦਿੱਤੇ ਜਾਣ

ਸਾਰੇ ਮਿਲ ਕੇ ਸੰਵਿਧਾਨ ਬਚਾਓ, ਰਾਖਵਾਂਕਰਨ ਬਚਾਓ,ਦੇਸ਼ ਬਚਾਓ
       
ਗੜ੍ਹਦੀਵਾਲਾ 19 ਨਵੰਬਰ (ਚੌਧਰੀ) : ਛੱਬੀ ਨਵੰਬਰ ਉਨੀ ਸੌ ਪੰਜਾਹ ਦਾ ਦਿਨ ਸੰਵਿਧਾਨ ਦਿਵਸ ਦਿਨ ਹੈ ਇਸ ਦਿਨ ਸੰਵਿਧਾਨ ਅਡੌਪਟ ਕੀਤਾ ਗਿਆ ਸੀ  ਜਿਸ ਵਿੱਚ ਸਾਡੇ ਲਈ ਸਭ ਕੁਝ ਦਿੱਤਾ ਗਿਆ ਹੈ ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ ਬੀ.ਸੀ ਇੰਪਲਾਈਜ਼ ਵੈੱਲਫ਼ੇਅਰ ਫ਼ੈਡਰੇਸ਼ਨ ਪੰਜਾਬ  ਉੱਨੀ ਸੌ ਸਤੱਨਵੇ ਤੋਂ ਆਲ ਇੰਡੀਆ ਕਨਫੈਡਰੇਸ਼ਨ  ਨਾਲ ਰਲਕੇ ਸੰਵਿਧਾਨ ਬਚਾਓ ਰਾਖਵਾਂਕਰਨ ਬਚਾਓ ਲਹਿਰ ਅਧੀਨ  ਰਾਖਵਾਂਕਰਨ ਵਿਰੋਧੀ ਪੰਜ ਆਦੇਸ਼ਾਂ ਨੂੰ ਰੱਦ ਕਰਾਉਣ ਦੀ ਲੜਾਈ ਲੜੀ ਸੀ ਜਿਸ ਤੋਂ ਇਹ ਪੰਜੇ ਰਾਖਵਾਂਕਰਨ ਵਿਰੋਧੀ ਆਦੇਸ਼ ਵਾਪਸ ਹੋਏ ਅਤੇ 81ਵੀਂ 82ਵੀਂ 85ਵੀਂ ਸੰਵਿਧਾਨਕ ਸੋਧ ਹੋਂਦ ਵਿੱਚ ਆਈ. ਜਿਸ ਨਾਲ ਹਜ਼ਾਰਾਂ ਹੀ ਕਰਮਚਾਰੀਆਂ ਦੀਆਂ ਤਰੱਕੀਆਂ ਹੋਈਆਂ, ਸੀਨੀਆਰਤਾ ਦਾ ਲਾਭ ਮਿਲਿਆ, ਰਿਵਰਸ਼ਨਾਂ ਬੰਦ ਹੋਈਆਂ ਅਤੇ  ਹਜ਼ਾਰਾਂ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਿ
             
ਰਾਖਵਾਂਕਰਨ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਤਾਕਤਾਂ ਵੱਲੋਂ ਰਾਖਵਾਂਕਰਨ ਖੋਰਨ ਅਤੇ ਸੰਵਿਧਾਨ ਨੂੰ ਬਦਲਣ ਦੇ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ. ਸੁਪਰੀਮ ਕੋਰਟ ਵੱਲੋਂ ਵੀ ਗ਼ੈਰਸੰਵਿਧਾਨਕ ਤੇ ਰਾਖਵਾਂਕਰਨ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ ਜਿਵੇਂ ਕਿ ਰਾਖਵਾਂਕਰਨ ਮੌਲਿਕ ਅਧਿਕਾਰ ਨਹੀਂ ਹੈ ਅਤੇ ਹੁਣੇ ਹੀ ਸੁਪਰੀਮ ਕੋਰਟ ਦਾ ਫ਼ੈਸਲਾ ਕਿ ਚਾਰਦੀਵਾਰੀ ਦੇ ਅੰਦਰ  ਐੱਸ.ਸੀ ਐੱਸ.ਟੀ ਐਕਟ ਲਾਗੂ ਨਹੀਂ ਹੋਏਗਾ ਉਹ ਚਾਰਦੀਵਾਰੀ ਦੇ ਅੰਦਰ ਕਿਸੇ ਵੀ ਇਸ ਸਮਾਜ ਨਾਲ ਸਬੰਧਤ ਵਿਅਕਤੀ ਦੀ ਕੀਤੀ ਬੇਇੱਜ਼ਤੀ ਭੇਦਭਾਵ ਨਹੀਂ ਹੋਏਗੀ  ਅਤੇ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ।

ਇਸ ਤਰ੍ਹਾਂ ਐੱਸ.ਸੀ ਐੱਸ.ਟੀ ਐਕਟ ਵੀ ਖੋਰ ਦਿੱਤਾ ਗਿਆ ਅਤੇ ਸਰਕਾਰਾਂ ਰਾਹੀ ਨਿੱਜੀਕਰਨ ਦੇ  ਦਰਵਾਜ਼ੇ ਖੋਲ੍ਹ ਕੇ ਸਰਕਾਰੀ ਨੌਕਰੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਜਿਸ ਤੋਂ ਸਾਨੂੰ ਸਮਝਣ ਦੀ ਲੋੜ ਹੈ ਅਤੇ ਸੁਚੇਤ ਹੋਣ ਦੀ ਲੋੜ ਹੈ ਅਤੇ ਜਦੋਂ ਅਸੀਂ ਛੱਬੀ ਨਵੰਬਰ ਨੂੰ ਇਸ ਦਿਨ ਨੂੰ ਬੜੇ ਚਾਅ ਨਾਲ ਮਨਾਉਂਦੇ ਹਾਂ ਉੱਥੇ ਹੀ ਸਾਨੂੰ ਭਾਰਤੀ ਸੰਵਿਧਾਨ ਨੂੰ ਬਚਾਉਣ ਤੇ ਰਾਖਵਾਂਕਰਨ ਬਚਾਉਣ ਦੇ ਲਈ ਵੀ ਲਾਮਬੰਦ ਹੋਣ ਦੀ ਲੋੜ ਹੈ ਤਾਂ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀਆਂ ਕੁਰਬਾਨੀਆਂ ਦਾ ਮੁੱਲ ਕਾਇਮ ਰਹੇ. 
                 
ਆਓ ਸਾਰੇ ਰਲ ਕੇ ਛੱਬੀ ਨਵੰਬਰ ਨੂੰ ਭਾਰਤੀ ਸੰਵਿਧਾਨ ਦਿਵਸ ਨੂੰ ਮਨਾਈਏ ਅਤੇ ਕੇਂਦਰ ਅਤੇ ਪ੍ਰਾਂਤਕ ਸਰਕਾਰਾਂ  ਦੀਆਂ ਭਾਰਤੀ ਸੰਵਿਧਾਨ ਵਿਰੋਧੀ ਅਤੇ ਰਾਖਵਾਂਕਰਨ ਵਿਰੋਧੀ ਚਾਲਾਂ ਨੂੰ ਭਾਜ ਦੇਈਏ.
ਪੰਜਾਬ ਦੇ ਸਾਰੇ  ਸਬ ਡਿਵੀਜ਼ਨ ਹੈੱਡਕੁਆਰਟਰਾਂ ਤੇ ਇਹ ਦਿਨ ਮਨਾਇਆ ਜਾਵੇ ਅਤੇ ਸਰਕਾਰ ਅਤੇ ਸੁਪਰੀਮ ਕੋਰਟ ਦੇ ਰਾਖਵਾਂਕਰਨ ਅਤੇ ਸੰਵਿਧਾਨ ਵਿਰੋਧੀ   ਫ਼ੈਸਲਿਆਂ ਦੇ ਖ਼ਿਲਾਫ਼ ਰੋਸ ਮਾਰਚ ਕੀਤੇ ਜਾਣ ਅਤੇ ਐਸ.ਡੀ.ਐਮ ਨੂੰ  ਮੈਮੋਰੰਡਮ ਦਿੱਤੇ ਜਾਣ ਤਾਂ ਕਿ ਭਾਰਤੀ ਸੰਵਿਧਾਨ ਦੀ ਰਾਖੀ ਕੀਤੀ ਜਾ ਸਕੇ

Related posts

Leave a Reply